ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਂਦੇੜ (ਮਹਾਰਾਸ਼ਟਰ ) ਤੋਂ ਸਾਈਕਲ ਉਤੇ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ

File Photo

ਸਰਦੂਲਗੜ੍ਹ, 17 ਮਈ (ਵਿਨੋਦ ਜੈਨ): ਨਾਂਦੇੜ (ਮਹਾਰਾਸ਼ਟਰ ) ਤੋਂ ਸਾਈਕਲ ਉਤੇ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦਸਿਆ ਕਿ ਗੁਰਵਿੰਦਰ ਸਿੰਘ (36) ਪੁੱਤਰ ਹਰਦੇਵ ਸਿੰਘ ਪਿੰਡ ਸਾਹੋਕੇ ਜ਼ਿਲ੍ਹਾ ਮੋਗਾ ਜੋ 14 ਮਾਰਚ ਨੂੰ ਕਣਕ ਦੀ ਕਟਾਈ ਲਈ ਨਾਂਦੇੜ (ਮਹਾਰਾਸ਼ਟਰ) ਮਸ਼ੀਨ ਉਤੇ ਗਿਆ ਸੀ।

 ਕੋਰੋਨਾ ਕਾਰਨ ਪੂਰੇ ਦੇਸ਼ ਵਿਚ ਹੋਈ ਤਾਲਾਬੰਦੀ ਕਾਰਨ ਉਹ ਸਾਈਕਲ ਰਾਹੀਂ ਵਾਪਸ ਅਪਣੇ ਪਿੰਡ ਜਾ ਰਿਹਾ ਸੀ ਪਰ ਵਾਪਸੀ ਮੌਕੇ ਸਰਦੂਲਗੜ੍ਹ ਦੇ ਨੇੜਲੇ ਪਿੰਡ ਅਹਾਲੂਪੁਰ ਕੋਲ ਉਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਸੂਤਰਾਂ ਅਨੁਸਾਰ ਬੀਤੀ ਰਾਤ ਉਹ  ਸੜਕ ਕਿਨਾਰੇ ਸਾਈਕਲ ਰੋਕ ਕੇ ਆਰਾਮ ਕਰ ਰਿਹਾ ਸੀ ਪਰ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਕੁਚਲ ਦਿਤਾ ਜਿਸ ਕਰ ਕੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਸਰਦੂਲਗੜ੍ਹ ਪੁਲਿਸ ਵਲੋਂ ਲਾਸ਼ ਦਾ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਨੂੰ ਦੇ ਦਿਤੀ ਹੈ। ਪੁਲਿਸ ਨੇ ਨਾਮਾਲੂਮ ਵਾਹਨ ਚਾਲਕ ਦੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।