ਸਿੰਘੂ ਕਿਸਾਨ ਮੋਰਚੇ 'ਚ ਪਟਿਆਲੇ ਦੇ ਝੰਡੀ ਪਿੰਡ ਦੇ ਕਿਸਾਨ ਦੀ ਹੋਈ ਮੌਤ
ਮੁੱਢ ਤੋਂ ਹੀ ਜੁੜਿਆ ਸੀ ਕਿਸਾਨੀ ਸੰਘਰਸ਼ ਨਾਲ
Farmer Major Khan
ਪਟਿਆਲਾ : ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਛੇ ਮਹੀਨੇ ਹੋਣ ਵਾਲੇ ਹਨ। ਇਸ ਦੌਰਾਨ ਤਿੰਨ ਸੌ ਦੇ ਕਰੀਬ ਕਿਸਾਨ ਸ਼ਹੀਦੀ ਜਾਮ ਪੀ ਗਏ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ।
ਸੰਘਰਸ਼ੀ ਸਥਾਨਾਂ ‘ਤੇ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਪਟਿਆਲੇ ਦੇ ਝੰਡੀ ਪਿੰਡ ਦੇ ਮੇਜਰ ਖਾਨ ਦੀ ਮੌਤ ਹੋ ਗਈ। ਮੇਜਰ ਖਾਨ ਪੰਜਾਬ ਵਿੱਚ ਕਿਸਾਨ-ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਿਸਾਨਾਂ ਨਾਲ ਡਟਿਆ ਹੋਇਆ ਸੀ।
ਮੇਜਰ ਖਾਨ 26 ਨਵੰਬਰ ਤੋਂ ਬਾਅਦ ਇਕ ਵਾਰ ਵੀ ਘਰ ਨਹੀਂ ਗਿਆ ਅਤੇ ਲਗਾਤਾਰ ਸਿੰਘੂ-ਬਾਰਡਰ 'ਤੇ ਡਟਿਆ ਹੋਇਆ ਸੀ । ਸੰਯੁਕਤ ਕਿਸਾਨ ਮੋਰਚੇ ਦੇ ਸਮੂਹ ਆਗੂਆਂ 'ਚ ਡੂੰਘਾ ਸੋਗ ਹੈ। ਉਨ੍ਹਾਂ ਦੀ ਸ਼ਹੀਦੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਹਮੇਸ਼ਾਂ ਯਾਦ ਰੱਖਣਗੇ। ਉਹਨਾਂ ਦੀ ਇੱਛਾ ਸੀ ਕਿ ਉਹ ਘੋਲ਼ ਜਿੱਤ ਕੇ ਹੀ ਘਰ ਵਾਪਸ ਆਉਣਗੇ।