ਢੀਂਡਸਾ ਤੇ ਬ੍ਰਹਮਪੁਰਾ ਨੇ ਬਣਾਇਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਸਿੰਘ ਬਾਦਲ ਦੱਸਣ ਕਿ ਸਿੱਖ ਕਤਲੇਆਮ ਦੇ ਕਾਤਲਾਂ ਪਾਸੋਂ ਦਾਨ ਲੈਣਾ ਵਾਜਬ ਹੈ?

Sukhdev Singh Dhindsa and Ranjit Singh Brahmpura

ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਰਲੇਵੇਂ ਤੋਂ ਬਾਅਦ ਸਾਂਝੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਐਲਾਨ ਕਰ ਦਿਤਾ ਹੈ ਅਤੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਜਲਦ ਹੀ ਕਰ ਦਿਤਾ ਜਾਵੇਗਾ। 

ਮੀਟਿੰਗ ਵਿਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਸੋਂ ਸਪਸ਼ਟੀਕਰਨ ਮੰਗਿਆ ਗਿਆ ਕਿ ਉਹ ਦੱਸਣ ਕਿ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਕੋਰੋਨਾ ਕਾਲ ਅਤੇ ਕਿਸਾਨ ਸੰਘਰਸ ਦੌਰਾਨ ਦਾਨ ਵਜੋਂ ਆਈ ਰਕਮ ਦਾ ਵੇਰਵੇ ਸਬੰਧੀ ਵਾਈਟ ਪੇਪਰ ਜਾਰੀ ਕਰਨ ਤਾਂ ਜੋ ਦੇਸ਼-ਦੁਨੀਆ ਅੰਦਰ ਵਸਦੀ ਸਿੱਖ ਕੌਮ ਨੂੰ ਪਤਾ ਲੱਗ ਸਕੇ ਕਿ ਦਾਨ ਵਜੋਂ ਆਈ ਰਕਮ ਕਿਹੜੇ ਲੋਕਾਂ ਪਾਸੋਂ ਕਬੂਲ ਕੀਤੀ ਗਈ ਹੈ

ਕਿਉਂਕਿ ਇਸ ਵਕਤ ਫ਼ਿਲਮੀ ਅਦਾਕਾਰ ਅਮਿਤਾਬ ਬਚਨ ਜਿਸ ਦਾ ਨਾਮ 1984 ਦੇ ਸਿੱਖ ਕਤਲੇਆਮ ਨਾਲ ਜੁੜਿਆ ਹੋਇਆ ਹੈ, ਪਾਸੋਂ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਨੇ 12 ਕਰੋੜ ਰੁਪਏ ਹਾਸਲ ਕੀਤੇ ਹਨ। ਕੀ ਬਾਦਲ ਦੱਸਣਗੇ ਕਿ ਕਥਿਤ ਕਾਤਲਾਂ ਕੋਲੋਂ ਦਾਨ ਵਜੋਂ ਪੈਸੇ ਲੈਣੇ ਕਿਨ੍ਹੇ ਕੁ ਵਾਜਬ ਹਨ। 

 ਮੀਟਿੰਗ ਵਿੱਚ ਜਥੇਦਾਰ ਸੇਵਾ ਸਿੰਘ ਸੇਖਵਾਂ, ਜਸਟਿਸ ਨਿਰਮਲ ਸਿੰਘ, ਬੀਰ ਦਵਿੰਦਰ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਜਗਦੀਸ ਸਿੰਘ ਗਰਚਾ, ਮਿੱਠੂ ਸਿੰਘ ਕਾਹਨੇਕੇ, ਰਣਜੀਤ ਸਿੰਘ ਤਲਵੰਡੀ, ਨਿਧੱੜਕ ਸਿੰਘ ਬਰਾੜ, ਕਰਨੈਲ ਸਿੰਘ ਪੀਰ ਮੁਹੰਮਦ, ਬੀਬੀ ਪਰਮਜੀਤ ਕੌਰ ਗੁਲਸ਼ਨ, ਦੇਸਰਾਜ ਸਿੰਘ ਧੁੱਗਾ, ਛਿੰਦਰਪਾਲ ਸਿੰਘ ਬਰਾੜ (ਐਡਵੋਕੇਟ), ਮਨਜੀਤ ਸਿੰਘ ਦਸੂਹਾ, ਤੇਜਿੰਦਰ ਪਾਲ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਰਿਆੜ, ਹਰਪ੍ਰੀਤ ਸਿੰਘ ਗਰਚਾ ਤੇ ਹੋਰ ਮੌਜੂਦ ਸਨ।