ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਭੂੰਦੜ ਵਧ ਰਹੇ ਕੋਰੋਨਾ ਕੇਸਾਂ ਕਾਰਨ ਸੀਲ
ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਭੂੰਦੜ ਵਧ ਰਹੇ ਕੋਰੋਨਾ ਕੇਸਾਂ ਕਾਰਨ ਸੀਲ
image
ਸ੍ਰੀ ਮੁਕਤਸਰ ਸਾਹਿਬ, 17 ਮਈ (ਪਪ) : ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ | ਜ਼ਿਲ੍ਹੇ 'ਚ ਅੱਜ ਕੁਲ 619 ਮਾਮਲੇ ਪਾਜ਼ੇਟਿਵ ਆਏ ਹਨ ਜਦਕਿ 9 ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਭੂੰਦੜ ਵਿਚ ਬੀਤੇ ਦਿਨੀਂ ਲਏ ਗਏ 763 ਨਮੂਨਿਆਂ 'ਚੋਂ ਅੱਜ 116 ਮਾਮਲੇ ਪਾਜ਼ੇਟਿਵ ਮਿਲੇ ਹਨ ਜਦਕਿ ਇਸ ਪਿੰਡ 'ਚ ਹੁਣ ਕੁਲ ਸਰਗਰਮ ਮਾਮਲੇ 178 ਹਨ | ਪ੍ਰਸ਼ਾਸਨ ਨੇ ਪਿੰਡ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੇ ਸੀਲ ਕਰ ਦਿਤਾ ਹੈ ਤੇ ਹੁਣ ਪ੍ਰਸ਼ਾਸਨ ਪੂਰੇ ਪਿੰਡ ਦੇ ਟੈਸਟ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ | ਜ਼ਿਕਰਯੋਗ ਹੈ ਕਿ ਪਿੰਡ ਭੂੰਦੜ ਛੋਟਾ ਜਿਹਾ ਪਿੰਡ ਹੈ ਜਿਥੇ ਮਸਾਂ ਹੀ ਪੰਜ ਕੁ ਸੌ ਘਰ ਹਨ | ਜੇਕਰ ਸਾਰੇ ਪਾਜ਼ੇਟਿਵ ਦੂਜੇ ਲੋਕਾਂ ਦੇ ਸੰਪਰਕ ਵਿਚ ਆਏ ਹੋਏ ਤਾਂ ਪ੍ਰਸ਼ਾਸਨ ਲਈ ਬਹੁਤ ਵੱਡਾ ਚੈਲੰਜ ਖੜਾ ਹੋ ਜਾਵੇਗਾ ਤੇ ਪੂਰੇ ਪਿੰਡ ਦਾ ਇਲਾਜ ਕਰਨ ਲਈ ਕੋਈ ਵਿਸ਼ੇਸ਼ ਜਗ੍ਹਾ ਦਾ ਪ੍ਰਬੰਧ ਕਰਨਾ ਪਵੇਗਾ |