IPL ਤੇ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਤੇ ਸੱਟਾ ਲਗਾਉਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਲੋਕਾਂ ਨੂੰ ਮੈਚਾਂ 'ਤੇ ਸੱਟਾ ਲਗਾਉਣ ਲਈ ਭਰਮਾਉਣ ਤੋਂ ਬਾਅਦ ਉਨ੍ਹਾਂ ਨਾਲ ਧੋਖਾ ਕਰਦਾ ਹੈ।

photo

 

ਲੁਧਿਆਣਾ : ਲੁਧਿਆਣਾ ’ਚ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਂਦਾ ਸੀ। ਇਸ ਸਬੰਧੀ ਪੁਲਿਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰ ਕੇ ਦਸਿਆ ਕਿ ਲੁਧਿਆਣਾ ਪੁਲਿਸ ਵਲੋਂ ਦੜਾ ਸੱਟਾ ਤੇ ਕ੍ਰਿਕਟ ਮੈਚਾ ਤੇ ਸੱਟਾ ਲਗਾਉਣ ਵਾਲਿਆਂ ਦੇ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ। ਇਸ ਕਾਰਵਾਈ ਸਬੰਧੀ ਇਕ ਵਿਅਕਤੀ ਨੂੰ ਥਾਣਾ ਹੈਬੋਵਾਲ ਦੇ ਏਰੀਏ ਵਿਚੋਂ 12 ਮੋਬਾਈਲਾ, ਇਕ ਮਾਈਕ ਤੇ ਸੂਟ ਕੇਸ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਹੈਬੋਵਾਲ ਕਲਾਂ ਵਾਸੀ ਸੌਰਵ ਮਹਿੰਦਰੂ ਵਜੋਂ ਹੋਈ ਹੈ।

ਸਥਾਨਕ ਪੁਲਿਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਚੱਲ ਰਹੇ ਮੈਚਾਂ 'ਤੇ ਸੱਟੇਬਾਜ਼ੀ ਦੇ ਦੋਸ਼ 'ਚ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਦਸਿਆ ਕਿ ਮੁਲਜ਼ਮ ਆਈਪੀਐਲ ਅਤੇ ਹੋਰ ਅੰਤਰਰਾਸ਼ਟਰੀ ਮੈਚਾਂ 'ਤੇ ਸੱਟਾ ਲਗਾਉਂਦਾ ਹੈ ਅਤੇ ਲੋਕਾਂ ਨੂੰ ਮੈਚਾਂ 'ਤੇ ਸੱਟਾ ਲਗਾਉਣ ਲਈ ਭਰਮਾਉਣ ਤੋਂ ਬਾਅਦ ਉਨ੍ਹਾਂ ਨਾਲ ਧੋਖਾ ਕਰਦਾ ਹੈ।

ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਦਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਹੈਬੋਵਾਲ ਵਿਖੇ ਜੂਆ ਐਕਟ ਦੀ ਧਾਰਾ 420 (ਧੋਖਾਧੜੀ) ਅਤੇ 13ਏ, 3, 67 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।