Punjab News: ਲੋਕ ਸਭਾ ਚੋਣਾਂ ਦੇ ਭਰੇ ਮੈਦਾਨ ’ਚੋਂ ਗ਼ੈਰਹਾਜ਼ਰ ਹੋਏ ਸਿਕੰਦਰ ਸਿੰਘ ਮਲੂਕਾ! ਚੁੱਪ-ਚੁਪੀਤੇ ਦੁਬਈ ਰਵਾਨਾ
ਸੂਤਰਾਂ ਮੁਤਾਬਕ ਮਲੂਕਾ ਨੇ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਦੂਰੀ ਬਣਾ ਕੇ ਰੱਖਣ ਦਾ ਫ਼ੈਸਲਾ ਕੀਤਾ ਹੈ।
Punjab News: ਲੋਕ ਸਭਾ ਚੋਣਾਂ ਦੇ ਚਲਦਿਆਂ ਪੰਜਾਬ ਵਿਚ ਸਿਆਸਤ ਭਖੀ ਹੋਈ ਹੈ, ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਭਰੇ ਮੈਦਾਨ ’ਚੋਂ ਗ਼ੈਰਹਾਜ਼ਰ ਹੋ ਗਏ ਹਨ। ਦਰਅਸਲ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਬਠਿੰਡਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਖ਼ਬਰਾਂ ਅਨੁਸਾਰ ਸਿਕੰਦਰ ਸਿੰਘ ਮਲੂਕਾ ਚੁੱਪ-ਚੁਪੀਤੇ ਹੀ 15 ਮਈ ਨੂੰ ਦੁਬਈ ਲਈ ਰਵਾਨਾ ਹੋ ਗਏ ਹਨ। ਉਸ ਤੋਂ ਪਹਿਲਾਂ ਉਹ ਪਿੰਡ ਮਲੂਕਾ ਵਿਚਲੇ ਅਪਣੇ ਘਰ ਵਿਚ ਹੀ ਰਹੇ ਅਤੇ ਚੋਣਾਂ ਨੂੰ ਲੈ ਕੇ ਉਨ੍ਹਾਂ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ।
ਭਾਜਪਾ ਵਲੋਂ ਪਰਮਪਾਲ ਕੌਰ ਸਿੱਧੂ ਨੂੰ ਬਠਿੰਡਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਮੌੜ ਤੋਂ ਮਲੂਕਾ ਦੀ ਥਾਂ ਨਵਾਂ ਹਲਕਾ ਇੰਚਾਰਜ ਜਨਮੇਜਾ ਸਿੰਘ ਸੇਖੋਂ ਨੂੰ ਲਗਾਇਆ ਸੀ। ਸੂਤਰਾਂ ਮੁਤਾਬਕ ਮਲੂਕਾ ਨੇ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਦੂਰੀ ਬਣਾ ਕੇ ਰੱਖਣ ਦਾ ਫ਼ੈਸਲਾ ਕੀਤਾ ਹੈ।
ਉਧਰ ਅਪਣੇ ਹਲਕੇ ਦੇ ਚੋਣ ਸਮਾਗਮਾਂ ਵਿਚ ਵੀ ਮਲੂਕਾ ਨਜ਼ਰ ਨਹੀਂ ਆ ਰਹੇ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਲੂਕਾ ਨਾਲ ਫ਼ੋਨ ’ਤੇ ਰਾਬਤਾ ਕੀਤਾ ਸੀ ਪਰ ਉਨ੍ਹਾਂ ਕਿ ਉਹ ਉਹ ਇਕ ਜੂਨ ਤਕ ਕੁੱਝ ਵੀ ਨਹੀਂ ਕਹਿਣਗੇ। ਮਲੂਕਾ ਨੇ ਬੀਤੇਂ ਦਿਨੀਂ ਇਕ ਇੰਟਰਵਿਊ ਵਿਚ ਅਕਾਲੀ ਦਲ ਨਾਲ ਅਪਣੀ ਨਾਰਾਜ਼ਗੀ ਦਾ ਵੀ ਖ਼ੁਲਾਸਾ ਕੀਤਾ ਸੀ।
(For more Punjabi news apart from Sikandar Singh Maluka left for Dubai, stay tuned to Rozana Spokesman)