Punjab News : ਪੰਜਾਬ ’ਚ ਦਰਿਆਵਾਂ ਦੇ ਨਾਲ-ਨਾਲ ਧਰਤੀ ਹੇਠਲਾ ਪਾਣੀ ਵੀ ਹੋ ਰਿਹਾ ਜ਼ਹਿਰੀਲਾ 

ਏਜੰਸੀ

ਖ਼ਬਰਾਂ, ਪੰਜਾਬ

Punjab News : 552 ਪਿੰਡਾਂ ਨੂੰ ਸੁਧਾਰ ਦੀ ਲੋੜ, ਸਰਕਾਰ ਨੇ 2030 ਤਕ ਬਣਾਈ ਕਾਰਜ ਯੋਜਨਾ

Along with rivers, groundwater is also becoming toxic in Punjab Latest News in Punjabi

Along with rivers, groundwater is also becoming toxic in Punjab Latest News in Punjabi : ਚੰਡੀਗੜ੍ਹ : ਪੰਜਾਬ ਦੇ ਪਿੰਡਾਂ ਦੇ ਟੋਭੇ (ਛੱਪੜ) ਦਰਿਆਵਾਂ ਤੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਰਹੇ ਹਨ। ਸੂਬੇ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ 552 ਪਿੰਡਾਂ ਵਿਚ ਸੁਧਾਰਾਂ ਦੀ ਲੋੜ ਹੈ। ਫ਼ੰਡਾਂ ਦੀ ਘਾਟ ਕਾਰਨ ਪੰਜਾਬ ਸਰਕਾਰ ਨੇ ਇਸ ਲਈ 2030 ਤਕ ਇਕ ਯੋਜਨਾ ਤਿਆਰ ਕੀਤੀ ਹੈ।

ਸੂਬੇ ਦੇ ਭੂਮੀਗਤ ਪਾਣੀ ਵਿਚ ਮੌਜੂਦ ਭਾਰੀ ਧਾਤਾਂ ਕੈਂਸਰ ਨੂੰ ਸੱਦਾ ਦੇ ਰਹੀਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਾਲ ਹੀ ਵਿਚ ਇਸ ਸਬੰਧੀ ਅਪਣੀ ਰਿਪੋਰਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੂੰ ਸੌਂਪ ਦਿਤੀ ਹੈ। ਰਿਪੋਰਟ ਅਨੁਸਾਰ, ਤਲਾਬਾਂ ਦੀ ਮੁਰੰਮਤ ਤੇ ਹੋਰ ਉਪਾਅ ਕਰਨ ਲਈ 500 ਕਰੋੜ ਰੁਪਏ ਦੀ ਲੋੜ ਹੈ। ਸਰਕਾਰ ਕੋਲ ਪਹਿਲਾਂ ਹੀ ਫ਼ੰਡਾਂ ਦੀ ਘਾਟ ਹੈ। 

ਸੰਸਦੀ ਸਥਾਈ ਕਮੇਟੀ ਦੇ ਅਨੁਸਾਰ, ਰਾਜ ਦੇ 9 ਜ਼ਿਲ੍ਹਿਆਂ ਵਿਚ 32 ਥਾਵਾਂ 'ਤੇ ਯੂਰੇਨੀਅਮ ਦੀ ਉੱਚ ਮਾਤਰਾ ਪਾਈ ਗਈ ਹੈ। ਸੂਬੇ ਦੇ ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮੋਗਾ, ਪਟਿਆਲਾ ਤੇ ਰੋਪੜ ਦੇ ਪਾਣੀ ਵਿਚ ਆਇਰਨ ਤੇ ਨਾਈਟ੍ਰੇਟ ਸਮੇਤ ਭਾਰੀ ਧਾਤਾਂ ਵੱਡੀ ਮਾਤਰਾ ਵਿਚ ਪਾਈਆਂ ਗਈਆਂ ਹਨ। ਇਸੇ ਤਰ੍ਹਾਂ ਬਠਿੰਡਾ, ਫ਼ਰੀਦਕੋਟ, ਮੋਗਾ, ਮੁਕਤਸਰ, ਫ਼ਿਰੋਜ਼ਪੁਰ ਅਤੇ ਮਾਨਸਾ ਆਦਿ ਥਾਵਾਂ 'ਤੇ ਵੱਡੀ ਮਾਤਰਾ ਵਿਚ ਯੂਰੇਨੀਅਮ ਮਿਲਿਆ ਹੈ। ਇਸ ਨੂੰ ਵੀ ਕੈਂਸਰ ਦੇ ਮਾਮਲਿਆਂ ਵਿਚ ਵਾਧੇ ਦਾ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। 

ਯੂਰੇਨੀਅਮ ਵਰਗੇ ਤੱਤਾਂ ਦੀ ਮੌਜੂਦਗੀ ਗੁਰਦਿਆਂ, ਜਿਗਰ ਤੇ ਹੱਡੀਆਂ ਲਈ ਹਾਨੀਕਾਰਕ ਹੈ। ਇਸ ਦੇ ਨਾਲ ਹੀ ਫਲੋਰਾਈਡ ਦੀ ਜ਼ਿਆਦਾ ਮਾਤਰਾ ਹੱਡੀਆਂ ਅਤੇ ਦੰਦਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਪੰਜਾਬ ਵਿਚ, ਮਾਲਵਾ ਖੇਤਰ ਕੈਂਸਰ ਤੋਂ ਸੱਭ ਤੋਂ ਵੱਧ ਪ੍ਰਭਾਵਤ ਹੈ ਪਰ ਹੁਣ ਸੂਬੇ ਦੇ ਦੂਜੇ ਖੇਤਰਾਂ ਵਿਚ ਵੀ ਕੈਂਸਰ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ।

ਰਿਪੋਰਟ ਵਿਚ 800 ਪਿੰਡਾਂ ਵਿੱਚ ਪਾਣੀ ਦੇ ਦੂਸ਼ਿਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਸਾਵਧਾਨੀ ਦੇ ਤੌਰ 'ਤੇ, ਸਰਕਾਰ ਨੇ 204 ਪਿੰਡਾਂ ਵਿਚ ਸੁਧਾਰ ਦਾ ਕੰਮ ਪੂਰਾ ਕਰ ਲਿਆ ਹੈ। 44 ਪਿੰਡਾਂ ਵਿਚ ਕੰਮ ਅਜੇ ਵੀ ਚੱਲ ਰਿਹਾ ਹੈ, ਜਦਕਿ 552 ਪਿੰਡਾਂ ਵਿਚ ਕੰਮ ਅਜੇ ਸ਼ੁਰੂ ਹੋਣਾ ਬਾਕੀ ਹੈ, ਜਿਸ ਕਾਰਨ ਇੱਥੇ ਵੱਡਾ ਖ਼ਤਰਾ ਹੈ। ਬੋਰਡ ਦੇ ਅਨੁਸਾਰ, 15,466 ਤਾਲਾਬਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਸੂਬੇ ’ਚ 2266 ਤਲਾਅ ਬਣਾਏ ਜਾ ਰਹੇ ਹਨ। ਜਿਸ 'ਤੇ 4987.58 ਕਰੋੜ ਰੁਪਏ ਖ਼ਰਚ ਕੀਤੇ ਜਾਣੇ ਹਨ।