ਕਈ ਪਰਵਾਰ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਬਸਪਾ ਵਿਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹੁਜਨ ਸਮਾਜ ਪਾਰਟੀ ਨੂੰ ਅੱਜ ਉਦੋਂ ਭਾਰੀ ਬਲ ਮਿਲਿਆ ਜਦੋਂ ਕਾਰਾਬਾਰਾ ਵਿਖੇ ਰੱਖੀ ਮੀÎਟਿੰਗ ਵਿਚ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਕਈ ਮੋਹਰਲੀ...

People Joining BSP

ਲੁਧਿਆਣਾ,  ਬਹੁਜਨ ਸਮਾਜ ਪਾਰਟੀ ਨੂੰ ਅੱਜ ਉਦੋਂ ਭਾਰੀ ਬਲ ਮਿਲਿਆ ਜਦੋਂ ਕਾਰਾਬਾਰਾ ਵਿਖੇ ਰੱਖੀ ਮੀÎਟਿੰਗ ਵਿਚ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਕਈ ਮੋਹਰਲੀ ਕਤਾਰ ਦੇ ਆਗੂ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਅਤੇ ਸਟੇਟ ਕੋਆਰਡੀਨੇਟਰ ਨਿਰਮਲ ਸਿੰਘ ਸੁਮਨ ਦੀ ਅਗਵਾਈ ਹੇਠ ਬਸਪਾ ਵਿਚ ਸ਼ਾਮਲ ਹੋ ਗਏ। ਸ. ਰਾਜੂ ਅਤੇ ਸੀਨੀਅਰ ਲੀਡਰਸ਼ਿਪ ਨੇ ਦੋਹਾਂ ਪਾਰਟੀਆਂ ਨੂੰ ਅਲਵਿਦਾ ਆਖਣ ਵਾਲਿਆਂ ਸਰਬਜੀਤ ਸਿੰਘ, ਨਿਰਮਲ ਸਿੰਘ, ਹਰਜੀਤ ਕੁਮਾਰ, ਪਰਵਿੰਦਰ ਸਿੰਘ, ਚਰਨਜੀਤ ਸਿੰਘ, ਅਮਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਦਾ ਸਿਰੋਪਾਓ ਪਾ ਕੇ ਸਵਾਗਤ ਕਰਦਿਆਂ ਬਸਪਾ ਵਿਚ ਸ਼ਮੂਲੀਅਤ ਕਰਵਾਈ।

ਸ. ਰਾਜੂ ਨੇ ਪਰਵਾਰਾਂ ਸਮੇਤ ਸ਼ਮੂਲੀਅਤ ਕਰਨ ਵਾਲਿਆਂ ਨੂੰ ਜਲਦ ਹੀ ਯੋਗ ਅਹੁਦੇਦਾਰੀਆਂ ਦੇਣ ਦਾ ਭਰੋਸਾ ਦਿਤਾ। ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਖਚਾਖਚ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਸ. ਰਾਜੂ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਤੋਂ ਲੋਕਾਂ ਦਾ ਪਹਿਲਾਂ ਹੀ ਮੋਹ ਭੰਗ ਸੀ ਅਤੇ ਸੱਤਾ ਵਿਚ ਆ ਕੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਾ ਉਤਰਨ ਵਾਲੀ ਕਾਂਗਰਸ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਮੁਕਰਨ ਦੀ ਦੋਸ਼ੀ ਹੈ, ਤੋਂ ਵੀ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਰੋਜ਼ਾਨਾ ਪੰਜਾਬ ਭਰ ਵਿਚੋਂ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਛੱਡ ਕੇ ਬਸਪਾ ਵਿਚ ਸ਼ਮੂਲੀਅਤ ਕੀਤੇ ਜਾਣਾ ਇਸ ਦੀ ਉਦਾਹਰਣ ਹੈ।

ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹੋਈ ਬੇਅਦਬੀ ਸਬੰਧੀ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਭੇਜਣ ਲਈ ਬਰਗਾੜੀ 'ਚ ਲੱਗੇ ਇਨਸਾਫ਼ ਮੋਰਚੇ ਨੂੰ ਹਰ ਪ੍ਰਕਾਰ ਦਾ ਸਹਿਯੋਗ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਨੇ ਪਾਰਟੀ ਦਾ ਸੰਵਿਧਾਨ ਮੰਨਿਆ ਸੀ, ਇਸ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਅਤੇ ਭਾਰਤੀ ਸੰਵਿਧਾਨ ਦੀ ਰਖਿਆ ਲਈ ਬਸਪਾ ਹਮੇਸ਼ਾ ਮੈਦਾਨ ਵਿਚ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਸਾਫ਼ ਹੈ ਕਿ ਅਕਾਲੀ-ਭਾਜਪਾ ਸਰਕਾਰ ਅਤੇ ਇਸ ਦੇ ਵੱਡੇ ਆਗੂ ਸਿੱਧੇ ਤੌਰ 'ਤੇ ਬੇਅਦਬੀ ਦੀਆਂ ਘਟਨਾਵਾਂ ਲਈ ਦੋਸ਼ੀ ਹਨ।

ਜੇ ਕਾਂਗਰਸ ਨੇ ਦੋਗਲਾ ਕਿਰਦਾਰ ਅਦਾ ਕਰ ਕੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਉਹ ਵੀ ਬਰਾਬਰ ਦੀ ਦੋਸ਼ੀ ਹੋਵੇਗੀ ਜਿਸ ਨੂੰ ਸਿੱਖ ਕੌਮ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਸ਼ਰਧਾ ਰੱਖਣ ਵਾਲੀ ਸੰਗਤ ਕਦੇ ਮਾਫ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜਦੋਂ ਦੀ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਦੇਸ਼ ਦਾ ਮਾਹੌਲ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ। 2019 ਦੀਆਂ ਲੋਕ ਸਭਾ ਚੋਣਾਂ ਰਾਹੀਂ ਭਾਜਪਾ ਨੂੰ ਸੱਤਾ ਵਿਚੋਂ ਬਾਹਰ ਕਰਨ ਲਈ ਬਸਪਾ ਹਰ ਪ੍ਰਕਾਰ ਦੀ ਰਣਨੀਤੀ ਲਈ ਤਿਆਰ ਹੈ।

 ਉਨ੍ਹਾਂ ਪ੍ਰਧਾਨ ਮੰਤਰੀ ਮੋਦੀ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਤੁਹਾਡੀ 56 ਇੰਚ ਚੌੜੀ ਛਾਤੀ ਦੀ ਤਾਕਤ ਕਿਥੇ ਗਈ। ਅਤਿਵਾਦੀਆਂ ਨੇ ਦੇਸ਼ ਦੇ ਰਖਵਾਲੇ ਫ਼ੌਜੀ ਔਰੰਗਜ਼ੇਬ ਅਤੇ ਲੋਕਤੰਤਰ ਦੇ ਰਖਵਾਲੇ ਪੱਤਰਕਾਰ ਸ਼ੁਜਾਤ ਬੁਖਾਰੀ ਨੂੰ ਮਾਰ ਦਿਤਾ। ਉਨ੍ਹਾਂ ਅਨੁਸੁਚਿਤ ਜਾਤੀ ਅਤੇ ਜਨ ਜਾਤੀ ਦੇ ਵਿਦਿਆਰਥੀਆਂ ਦੀ ਪੋਸਟਮੈਟਰਿਕ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਨਾ ਕਰਨ 'ਤੇ ਵੀ ਕੇਂਦਰ ਅਤੇ ਸੂਬਾ ਸਰਕਾਰ ਦੀ ਨੁਕਤਾਚੀਨੀ ਕੀਤੀ।

ਇਸ ਮੌਕੇ ਜ਼ੋਨ ਕੋਆਰਡੀਨੇਟਰ ਰਾਮ ਸਿੰਘ ਗੋਗੀ, ਦੇਸ਼ ਰਾਜ ਚੌਹਾਨ, ਲਾਲ ਸਿੰਘ ਸਲਹਾਣੀ, ਜ਼ਿਲ੍ਹਾ ਪ੍ਰਧਾਨ ਜੀਤਰਾਮ ਬਸਰਾ, ਦੇਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆਂ, ਜਨਰਲ ਸਕੱਤਰ ਪ੍ਰਗਣ ਬਿਲਗਾ, ਸੁਰਿੰਦਰ ਕੌਰ, ਕੈਪਟਨ ਰਾਮਪਾਲ ਸਿੰਘ, ਰਾਜਿੰਦਰ ਨਿੱਕਾ, ਹੰਸਰਾਜ, ਚਰਨ ਸਿੰਘ, ਬਿੱਕਰ ਸਿੰਘ, ਦਲਬੀਰ ਸਿੰਘ, ਸੁਖਵਿੰਦਰ ਕੌਰ, ਕਰਨੈਲ ਸਿੰਘ, ਲਾਭ ਸਿੰਘ ਭਾਮੀਆਂ ਆਦਿ ਹਾਜ਼ਰ ਸਨ।