ਨਗਰ ਨਿਗਮ ਦੇ ਠੇਕੇਦਾਰਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ: ਧੀਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਨਿਗਮ ਲੁਧਿਆਣਾ ਦੀ ਘਟੀਆ ਕਾਰਗੁਜ਼ਾਰੀ 'ਤੇ ਗੰਭੀਰ ਨੋਟਿਸ ਲੈਂਦਿਆਂ ਭਾਰਤੀ ਜਨਤਾ ਪਾਰਟੀ ਦੇ ਮਹਾ ਮੰਤਰੀ ਰਜਨੀਸ਼ ਧੀਮਾਨ ਨੇ ਕਿਹਾ ਕਿ ਇਕ ਪਾਸੇ ....

Rajnish Dhiman

ਲੁਧਿਆਣਾ: ਨਗਰ ਨਿਗਮ ਲੁਧਿਆਣਾ ਦੀ ਘਟੀਆ ਕਾਰਗੁਜ਼ਾਰੀ 'ਤੇ ਗੰਭੀਰ ਨੋਟਿਸ ਲੈਂਦਿਆਂ ਭਾਰਤੀ ਜਨਤਾ ਪਾਰਟੀ ਦੇ ਮਹਾ ਮੰਤਰੀ ਰਜਨੀਸ਼ ਧੀਮਾਨ ਨੇ ਕਿਹਾ ਕਿ ਇਕ ਪਾਸੇ ਤਾਂ ਲੋਕ ਵਾਤਾਵਰਣ ਵਿਚੋਂ ਪ੍ਰਦੂਸ਼ਣ ਖਤਮ ਕਰਨ ਲਈ ਹਰ ਪਾਸੇ ਨਵੇਂ ਪੌਦੇ ਲਗਾ ਰਹੇ ਹਨ ਅਤੇ ਸਰਕਾਰੀ ਤੌਰ 'ਤੇ ਵੀ ਜੰਗਲਾਤ ਵਿਭਾਗ ਵਲੋਂ ਪੌਦੇ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਕਾਰਪੋਰੇਸ਼ਨ ਦੇ ਮੁਲਾਜ਼ਮ ਲਾਪ੍ਰਵਾਹੀ ਕਰਦਿਆਂ ਸੀਮਿੰਟ ਕੰਕਰੀਟ ਪੌਦਿਆਂ ਉਪਰ ਪਾ ਕੇ ਨਸ਼ਟ ਕਰ ਰਹੇ ਹਨ।

ਧੀਮਾਨ ਨੇ ਕਿਹਾ ਕਿ ਸੁੰਦਰ ਨਗਰ ਵਿਚ ਬਣੀ ਗਰੀਨ ਬੈਲਟ ਉਪਰ ਕਾਰਪੋਰੇਸ਼ਨ ਦੇ ਠੇਕੇਦਾਰਾਂ ਮੁਲਾਜ਼ਮਾਂ ਨੇ ਸੀਮਿੰਟ ਕੰਕਰੀਟ ਪਾ ਕੇ ਪੂਰੀ ਤਰ੍ਹਾਂ ਬੰਦ ਕਰ ਦਿਤਾ ਜਿਸ ਵਿਚ ਨਵੇਂ ਪੌਦੇ ਲਾਉਣ ਦੀ ਤਾਂ ਦੂਰ ਦੀ ਗੱਲ, ਉਸ ਵਿਚ ਪਾਣੀ ਵੀ ਨਹੀਂ ਪਾਇਆ ਜਾ ਸਕਦਾ ਪਰ ਪ੍ਰਸ਼ਾਸਨ ਅਧਿਕਾਰੀ ਅੱਖਾਂ ਬੰਦ ਕਰੀ ਬੈਠੇ ਹਨ।
ਉਨ੍ਹਾਂ ਮੰਗ ਕੀਤੀ ਹੈ ਕਿ ਲੋਕਲ ਬਾਡੀ ਮਨਿਸਟਰ ਨਵਜੋਤ ਸਿੰਘ ਸਿੱਧੂ, ਕਾਂਗਰਸ ਇਲਾਕਾ ਵਿਧਾਇਕ, ਨਿਗਮ ਅਧਿਕਾਰੀ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਠੇਕੇਦਾਰਾਂ ਵਿਰੁਧ ਸਖਤ ਕਾਰਵਾਈ ਕਰਨ।