ਦੇਸ਼ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵਲੋਂ ਗ਼ਲਤੀਆਂ ਮੰਨਣ ਤੋਂ ਬਾਅਦ ਹੋਵੇਗੀ : ਰਾਹੁਲ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵਲੋਂ ਗ਼ਲਤੀਆਂ ਮੰਨਣ ਤੋਂ ਬਾਅਦ ਹੋਵੇਗੀ : ਰਾਹੁਲ

image

ਨਵੀਂ ਦਿੱਲੀ, 17 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਸੱਭ ਤੋਂ ਵੱਧ ਗ਼ਰੀਬੀ ਭਾਰਤ ਵਿਚ ਵਧਣ ਸਬੰਧੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਦੇਸ਼ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਉਦੋਂ ਹੋਵੇਗੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੀਆਂ ਗ਼ਲਤੀਆਂ ਮੰਨਣਗੇ ਅਤੇ ਮਾਹਰਾਂ ਦੀ ਮਦਦ ਲੈਣਗੇ। ਉਨ੍ਹਾਂ ਨੇ ਇਕ ਰਿਪੋਰਟ ਸਾਂਝੀ ਕਰਦੇ ਹੋਏ ਟਵੀਟ ਕੀਤਾ,‘‘ਇਹ ਭਾਰਤ ਸਰਕਾਰ ਦੇ ਮਹਾਂਮਾਰੀ ਦੇ ਮਾੜੇ ਪ੍ਰਬੰਧਨ ਦਾ ਨਤੀਜਾ ਹੈ ਪਰ ਹੁਣ ਅਸੀਂ ਭਵਿਖ ਵਲ ਦੇਖਣਾ ਹੈ।’’ ਕਾਂਗਰਸ ਆਗੂ ਨੇ ਕਿਹਾ,‘‘ਸਾਡੇ ਦੇਸ਼ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਉਦੋਂ ਹੋਵੇਗੀ, ਜਦੋਂ ਪ੍ਰਧਾਨ ਮੰਤਰੀ ਅਪਣੀਆਂ ਗ਼ਲਤੀਆਂ ਮੰਨਣਗੇ ਅਤੇ ਮਾਹਰਾਂ ਦੀ ਮਦਦ ਲੈਣਗੇ। ਨਕਾਰਨ ਦੀ ਸਥਿਤੀ ਵਿਚ ਬਣੇ ਰਹਿਣ ਨਾਲ ਕਿਸੇ ਵੀ ਚੀਜ਼ ਦਾ ਹੱਲ ਨਹੀਂ ਨਿਕਲੇਗਾ।’’ ਰਾਹੁਲ ਗਾਂਧੀ ਜਿਸ ਰਿਪੋਰਟ ਨੂੰ ਸਾਂਝਾ ਕੀਤਾ ਹੈ, ਉਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਦੁਨੀਆਂ ਭਰ ਵਿਚ ਗ਼ਰੀਬੀ ਵੱਡੇ ਪੱਧਰ ’ਤੇ ਵਧੀ ਹੈ ਅਤੇ ਇਸ ਵਿਚ ਭਾਰਤ ਦਾ ਸੱਭ ਤੋਂ ਵੱਧ ਯੋਗਦਾਨ ਹੈ।     (ਪੀਅੀਆਈ)