ਪ੍ਰਮੁੱਖ ਸਿਆਸੀ ਦਲਾਂ ਦੀ ਰਾਜਨੀਤੀ ਦਲਿਤ ਵੋਟ ਬੈਂਕ 'ਤੇ ਨਿਰਭਰ ਹੋਈ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਮੁੱਖ ਸਿਆਸੀ ਦਲਾਂ ਦੀ ਰਾਜਨੀਤੀ ਦਲਿਤ ਵੋਟ ਬੈਂਕ 'ਤੇ ਨਿਰਭਰ ਹੋਈ

image

ਬਾਦਲ ਵਿਰੋਧੀ ਅਕਾਲੀ ਲੀਡਰਸ਼ਿਪ ਨੇ ਵੀ ਕਮਰਕੱਸੇ ਕੀਤੇ


ਅੰਮਿ੍ਤਸਰ, 17 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਪਹਿਲਾਂ ਨਾਲੋਂ ਵੀ ਵਖਰੀ ਕਿਸਮ ਦੀਆਂ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ  | ਰਾਜਨੀਤਕ ਹਾਲਾਤ ਹੀ ਅਜਿਹੇ ਬਣ ਗਏ ਹਨ ਕਿ ਪ੍ਰਮੁੱਖ ਸਿਆਸੀ ਦਲਾਂ ਦੀ ਸਿਆਸਤ ਦਲਾਂ ਦੀ ਸਿਆਸਤ ਦਲਿਤ ਵੋਟ ਬੈਂਕ 'ਤੇ ਨਿਰਭਰ ਹੋ ਗਈ ਹੈ | ਪੰਜਾਬ ਵਿਚ ਦਲਿਤ ਵੋਟ 34 ਫ਼ੀ ਸਦੀ ਹੈ | ਪਛਮੀ ਬੰਗਾਲ ਤੇ ਗੁਜਰਾਤ ਵਿਚ ਇਸ ਤੋਂ ਘੱਟ ਹੈ | ਯੂ.ਪੀ. ਵਿਚ ਦਲਿਤ ਵੋਟ 12 ਫ਼ੀ ਸਦੀ ਦਸੀ ਜਾ ਰਹੀ ਜਿਥੇ ਮਾਇਆਵਤੀ ਦੀ ਹਕੂਮਤ ਕਈ ਵਾਰ ਬਣ ਗਈ ਹੈ | 
ਕਰੀਬ ਪ੍ਰਮੁੱਖ ਸਿਆਸੀ ਦਲਾਂ ਵਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਕਰ ਕੇ ਹੁਣ ਉਨ੍ਹਾਂ ਦਲਿਤ ਪੱਤਾ ਖੇਡਦਿਆਂ, ਹੁਣ ਗ਼ਰੀਬਾਂ ਦੇ ਵੋਟ ਬੈਂਕ 'ਤੇ ਨਿਰਭਰ ਹੋ ਗਈਆਂ ਹਨ | ਕਿਸਾਨ ਮਸਲਿਆਂ ਦਾ ਮੋਦੀ ਵਲੋਂ ਕੋਈ ਵੀ ਹੱਲ ਨਾ ਕਰਨ ਕਰ ਕੇ ਪੰਜਾਬ ਭਾਜਪਾ ਦੇ ਵੱਡੇ ਲੀਡਰ ਤੇ ਸਾਬਕਾ ਮੰਤਰੀਆਂ ਖ਼ਾਸ ਕਰ ਕੇ ਪੰਡਤ ਮੋਹਨ ਲਾਲ, ਅਨਿਲ ਜੋਸ਼ੀ ਅਤੇ ਹੋਰਨਾਂ ਨੇ ਕੇਂਦਰੀ ਲੀਡਰਸ਼ਿਪ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ ਜਿਸ ਦਾ ਪੰਜਾਬ ਭਾਜਪਾ ਦੇ ਵੋਟ ਬੈਂਕ ਦਾ ਖਿਲਰਣਾ ਕੁਦਰਤੀ ਹੈ | ਦੂਸਰੇ ਪਾਸੇ ਕੈਪਟਨ-ਸਿੱਧੂ ਵਿਵਾਦ ਹੱਲ ਨਾ ਹੋਣ ਕਰ ਕੇ ਕਾਂਗਰਸੀ ਤੇ ਹਾਈ ਕਮਾਂਡ ਕਾਫ਼ੀ ਦੁਬਿਧਾ ਵਿਚ ਹੈ ਕਿ ਇਨ੍ਹਾਂ ਦੋਹਾਂ ਵਿਚ ਕਿਸ ਨੂੰ  ਤਰਜੀਹ ਦਿਤੀ ਜਾਵੇ | ਸੁਖਬੀਰ ਸਿੰਘ ਬਾਦਲ ਨੇ ਉਪ ਮੁੱਖ ਮੰਤਰੀ ਦਲਿਤ ਬਣਾਉਣ ਦਾ ਐਲਾਨ ਕੀਤਾ ਹੈ | ਕਾਂਗਰਸ ਵੀ ਉਪ ਮੁੱਖ ਮੰਤਰੀ ਦਲਿਤ ਬਣਾ ਕੇ ਉਨ੍ਹਾਂ ਦੇ ਰਸਤੇ ਚਲ ਸਕਦੀ ਹੈ ਤੇ ਹੁਣ ਵੀ ਉਹ ਇਸ ਦਾ ਐਲਾਨ ਕਰਨ ਦੇ ਸਮਰਥ ਹੈ | ਭਾਜਪਾ ਵਲੋਂ ਇਸ ਵਾਰ ਦਲਿਤਾਂ ਨੂੰ  ਵੋਟਾਂ ਪਾਉਣ ਦਾ ਫ਼ੈਸਲਾ ਕੀਤਾ ਹੈ, ਭਾਵ ਮੁੱਖ ਮੰਤਰੀ ਦਲਿਤ ਹੋਵੇਗਾ | ਸਿਆਸੀ ਲੋਕਾਂ ਦਾ ਕਹਿਣਾ ਹੈ ਕਿ ਵੱਡੀਆਂ ਪਾਰਟੀਆਂ ਦੀ ਲੜਾਈ ਵਿਚ ਦਲਿਤਾਂ ਤੇ ਗ਼ਰੀਬਾਂ ਲਈ ਸ਼ਾਇਦ ਕੋਈ ਚੰਗਾ ਰਸਤਾ ਖੁਲ੍ਹ ਜਾਵੇ, ਜਿਨ੍ਹਾਂ ਨੂੰ  ਸਮਾਜ ਭਲਾਈ, ਪੈਨਸ਼ਨਾਂ ਵਰਗੇ  ਮੰਤਰਾਲੇ ਦੇ ਕੇ ਟਰਕਾਅ ਦਿਤਾ ਜਾਂਦਾ ਹੈ |