ਨੌਜਵਾਨਾਂ ਨੂੰ 10 ਲੱਖ ਟੀਕਾਕਰਨ ਵਾਲੇ ਮੀਲ ਪੱਥਰ ਛੂਹਣ ’ਚ ਅਪਣੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹ
ਨੌਜਵਾਨਾਂ ਨੂੰ 10 ਲੱਖ ਟੀਕਾਕਰਨ ਵਾਲੇ ਮੀਲ ਪੱਥਰ ਛੂਹਣ ’ਚ ਅਪਣੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ: ਸੁਖਵਿੰਦਰ ਸਿੰਘ ਬਿੰਦਰਾ
ਲੁਧਿਆਣਾ, 17 ਜੂਨ (ਆਰ ਪੀ ਸਿੰਘ): ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਜ਼ਿਲ੍ਹੇ ਵਿਚ ਤੀਜੀ ਲਹਿਰ ਨੂੰ ਰੋਕਣ ਲਈ ਹਰ ਯੋਗ ਵਿਅਕਤੀ ਨੂੰ ਜੀਵਨ-ਬਚਾਉਣ ਵਾਲੀ ਵੈਕਸੀਨ ਮੁਹਈਆ ਕਰਾਉਣ ਨੂੰ ਯਕੀਨੀ ਬਣਾਉਣ ਲਈ ਸੱਤ ਕੋਵਿਡ ਟੀਕਾਕਰਨ ਕੈਂਪਾਂ ਦਾ ਉਦਘਾਟਨ ਕੀਤਾ।
ਸਰਕਾਰੀ ਮਿਡਲ ਸਕੂਲ ਖਾਕਟ, ਸਰਕਾਰੀ ਪ੍ਰਾਇਮਰੀ ਸਕੂਲ ਰਾਈਆਂ, ਗੋਬਿੰਦਗੜ੍ਹ, ਮੁੰਡੀਆਂ ਕਲਾਂ, ਕੋਹਾੜਾ ਅਤੇ ਸਾਹਨੇਵਾਲ ਦੇ ਕੈਂਪਾਂ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਪ੍ਰਸ਼ਾਸਨ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਦਾ ਲੋੜੀਂਦਾ ਭੰਡਾਰ ਯਕੀਨੀ ਬਣਾਇਆ ਹੈ ਅਤੇ ਹੁਣ ਨੌਜਵਾਨਾਂ ਨੂੰ ਵੀ ਵਧ-ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਜੋ ਇਸ ਮਹਾਂਮਾਰੀ ਦੀ ਪਸਾਰ ਲੜੀ ਨੂੰ ਤੋੜਨ ਦਾ ਪ੍ਰਭਾਵਸ਼ਾਲੀ ਢੰਗ ਹੈ। ਉਨ੍ਹਾਂ ਨੌਜਵਾਨ ਯੋਧਿਆਂ ਨੂੰ ਟੀਕਾਕਰਨ ਲਈ ਦੂਸਰਿਆਂ ਨੂੰ ਲਾਮਬੰਦ ਕਰਨ ਲਈ ਵੀ ਕਿਹਾ ਤਾਂ ਜੋ ਬਹੁਗਿਣਤੀ ਲੋਕਾਂ ਨੂੰ ਕਵਚ ਮੁਹਈਆ ਕਰਵਾਇਆ ਜਾ ਸਕੇ।
ਉਨ੍ਹਾਂ ਨੌਜਵਾਨਾਂ ਨੂੰ ਅਪਣੇ ਸਾਥੀਆਂ ਨੂੰ ਵੀ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਉਹ ਅਪਣੇ ਆਪ ਨੂੰ, ਅਪਣੇ ਪਰਵਾਰਾਂ ਅਤੇ ਉਨ੍ਹਾਂ ਦੇ ਆਂਢ-ਗੁਆਂਢ ਨੂੰ ਕੋਵਿਡ-19 ਤੋਂ ਬਚਾਅ ਕਰਨ ਦਾ ਵਾਅਦਾ ਕਰ ਸਕਣ ਜੋ ਅੱਗੇ ਜਾ ਕੇ 10 ਲੱਖ ਟੀਕਾਕਰਨ ਵਾਲੇ ਮੀਲ ਪੱਥਰ ਨੂੰ ਪ੍ਰਾਪਤ ਕਰਨ ਵਿਚ ਸਹਾਈ ਸਿੱਧ ਹੋਵੇਗਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਹਾਇਕ ਡਾਇਰੈਕਟਰ ਦਵਿੰਦਰ ਲੋਟੇ, ਵਾਈਸ ਚੇਅਰਮੈਨ ਸਤਵੰਤ ਗਰਚਾ, ਹਰਦੀਪ ਮੁੰਡੀਆਂ, ਮਨਦੀਪ ਸਾਹਨੇਵਾਲ, ਸੀਤਾ ਕੋਹਾੜਾ, ਇੰਦਰਪਾਲ ਗਰੇਵਾਲ, ਜੱਸਾ ਰਾਈਆਂ, ਸ਼ਿੰਗਾਰਾ ਸਿੰਘ, ਹਰਵਿੰਦਰ ਪੱਪੀ, ਜਸ਼ਨਜੋਤ ਸ਼ੇਰਗਿੱਲ, ਜੋਗਿੰਦਰ ਟਾਈਗਰ, ਰਣਜੀਤ ਸੈਣੀ ਅਤੇ ਕਮਲ ਸ਼ਰਮਾ ਸ਼ਾਮਲ ਸਨ।