ਬਾਦਲਾਂ ਨੇ ਹਮੇਸ਼ਾ ਹੀ ਚੋਣਾਂ ਸਮੇਂ ਪੰਥ ਨੂੰ ਖ਼ਤਰਾ ਦੱਸ ਕੇ ਲੋਕਾਂ ਤੋਂ ਵੋਟਾਂ ਬਟੋਰੀਆਂ : ਸੁਖਜਿੰਦਰ ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਬਾਦਲਾਂ ਨੇ ਹਮੇਸ਼ਾ ਹੀ ਚੋਣਾਂ ਸਮੇਂ ਪੰਥ ਨੂੰ ਖ਼ਤਰਾ ਦੱਸ ਕੇ ਲੋਕਾਂ ਤੋਂ ਵੋਟਾਂ ਬਟੋਰੀਆਂ : ਸੁਖਜਿੰਦਰ ਰੰਧਾਵਾ

image

ਮਹਿਲ ਕਲਾਂ, 18 ਜੂਨ (ਗੁਰਮੁੱਖ ਸਿੰਘ ਹਮੀਦੀ): ਪੰਜਾਬ ਸਰਕਾਰ ਦੇ ਉਪ ਮੁੱਖਮੰਤਰੀ ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਪਿੰਡ ਮਹਿਲ ਖੁਰਦ ਖਿਆਲੀ ਸਹੌਰ ਸਹਿਜੜਾ ਚੁਹਾਣਕੇ ਕਲਾਂ ਚੌਹਾਨਕੇ ਖੁਰਦ ਕਲਾਲਾ ਚੰਨਣਵਾਲ ਨਾਈਵਾਲਾ ਕੈਰੇ ਚੀਮਾ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ  ਆਉਂਦੀ 23 ਜੂਨ ਨੂੰ ਵੋਟਾਂ ਪੰਜਾਬ ਦੇ ਚੋਣ ਨਿਸ਼ਾਨ ਦਾ ਬਟਨ ਦਬਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ। 
ਸ. ਰੰਧਾਵਾ ਨੇ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਹੀ ਚੋਣਾਂ ਸਮੇਂ ਪੰਥ ਨੂੰ ਖਤਰਾ ਦੱਸ ਕੇ ਦੋ ਵਾਰ ਸਰਕਾਰ ਬਣਾਈ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਰਿਸ਼ਤੇਦਾਰਾਂ ਨੂੰ ਮੰਤਰੀ, ਕੈਬਨਿਟ ਮੰਤਰੀ ਬਣਾਇਆ ਤੇ ਸਰਕਾਰ ਬਣਾ ਕੇ ਚਿੱਟੇ ਦੇ ਕਾਰੋਬਾਰਾਂ ਨੂੰ ਪ੍ਰਫੁੱਲਤ ਕੀਤਾ ਉਨ੍ਹਾਂ ਕਿਹਾ ਕਿ ਆਮ ਪਾਰਟੀ ਨੇ ਨਵੇਂ ਬਦਲਾਅ ਦਾ ਝੂਠਾ ਪ੍ਰਚਾਰ ਕਰਕੇ ਰਾਜ ਅੰਦਰ  ਆਪਣੀ ਸਰਕਾਰ ਤਾਂ ਬਣਾ ਲਈ, ਪਰ ਹੁਣ ਬਦਲਾਅ ਕਿਹੋ ਜਿਹਾ ਆਇਆ ਤੁਸੀਂ ਖੁਦ ਦੇਖ ਲਓ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਟਕਲਿਆਂ ਸੁਣਾਉਣ ਦੀ ਬਜਾਏ ਪੰਜਾਬ ਨੂੰ ਖੁਸ਼ਹਾਲੀ ਤੇ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਲਈ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਉੱਘੇ ਚੁਟਕਲੇ ਸੁਣਾਉਣ ਨਾਲ ਸਰਕਾਰਾਂ ਨਹੀਂ ਚੱਲਦੀਆਂ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਸੈਂਕੜੇ ਕਤਲ ਪੰਜਾਬ ਵਿੱਚ ਹੋ ਚੁੱਕੇ ਹਨ। ਲੁੱਟਾਂ-ਖੋਹਾਂ ਅਤੇ ਨਸ਼ਿਆਂ ਦੇ ਕਾਰੋਬਾਰ ਵਧ ਫੁੱਲ ਰਹੇ ਹਨ, ਕਾਨੂੰਨ ਵਿਵਸਥਾ ਤਿੰਨ ਮਹੀਨਿਆਂ ਵਿੱਚ ਹੀ ਲੜਖੜਾ ਗਈ ਹੈ। ਇਸ ਲਈ ਹੁਣ ਸਾਡੇ ਕੋਲ ਇੱਕ ਸੁਨਹਿਰੀ ਮੌਕਾ ਹੈ ਕਿ ਆਉਂਦੀ 23 ਜੂਨ ਨੂੰ ਪੰਜੇ ਦਾ ਬਟਨ ਦਬਾ ਕੇ ਇਸ ਸਰਕਾਰ ਨੂੰ ਸਬਕ ਸਿਖਾ ਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਹੱਕ ਵਿਚ ਵੋਟਾਂ ਪਾ ਕੇ ਜੇਤੂ ਬਣਾ ਕੇ ਪਾਰਲੀਮੈਂਟ ਵਿਚ ਭੇਜੀਏ। 
ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਸ਼ਖ਼ਸੀਅਤਾਂ ਨੂੰ ਵੱਖ ਵੱਖ ਪਿੰਡਾਂ ਵਿੱਚ ਪੁੱਜਣ ਤੇ ਪਾਰਟੀ ਵਰਕਰ ਇਹ ਆਗੂਆਂ ਵੱਲੋਂ ਸਿਰੋਪੇ ਭੇਟ ਕਰ ਕੇ ਵਿਸ਼ੇਸ਼ ਸਨਮਾਨ ਕੀਤਾ। ਇਸ ਸਾਬਕਾ ਵਿਧਾਇਕ, ਪ੍ਰੀਤਮ ਸਿੰਘ ਕੋਟਭਾਈ, ਮਹਿਲਾ ਕਾਂਗਰਸੀ ਆਗੂ ਅੰਮਿਜ਼ਾ ਕੌਰ, ਜਿਲਾ ਪ੍ਰੀਸਦ ਮੈਂਬਰ ਡਾ ਅਮਰਜੀਤ ਸਿੰਘ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ,ਬਲਾਕ ਸੰਮਤੀ ਦੇ ਡਿਪਟੀ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ, ਸਰਪੰਚ ਬਲੌਰ ਸਿੰਘ ਤੋਤੀ ਜਗਦੀਸ਼ ਸਿੰਘ ਮਹਿਲ ਖੁਰਦ ਭੋਜਨ ਸਿੰਘ ਮਹਿਲ ਖੁਰਦ ਸੀਨੀਅਰ ਕਾਂਗਰਸੀ ਆਗੂ ਪੰਡਤ ਅਮਰਜੀਤ ਸ਼ਰਮਾ ਖਿਆਲੀ ਅੰਮ੍ਰਿਤਪਾਲ ਸਿੰਘ ਭੱਠਲ ਨੰਬਰਦਾਰ ਬਲਦੇਵ ਸਿੰਘ ਸਹੌਰ ਕੁਲਵੰਤ ਸਿੰਘ ਸ਼ਹੌਰ ਢਾਡੀ ਸੁਰਿੰਦਰ ਸਿੰਘ ਸਫਰੀ ਮਨੋਜ ਕੁਮਾਰ ਨਾਈਵਾਲਾ ਜੋਗਿੰਦਰ ਸਿੰਘ ਸਹਿਜੜਾ ਤੋਂ ਇਲਾਵਾ ਹੋਰ ਵੱਖ ਵੱਖ ਪਿੰਡਾਂ ਨਾਲ ਸਬੰਧਤ ਆਗੂ ਤੇ ਪਤਵੰਤੇ ਵੀ ਹਾਜ਼ਰ ਸਨ।
18---1ਸੀ