Ludhiana Accident : ਕਾਰ ਚਲਾ ਰਹੀ ਲੜਕੀ ਨੇ 4 ਲੋਕਾਂ ਨੂੰ ਕੁਚਲਿਆ , ਹਾਦਸੇ 'ਚ 2 ਬੱਚਿਆਂ ਦੀਆਂ ਟੁੱਟੀਆਂ ਲੱਤਾਂ , ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਦਸੇ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ ਅਤੇ ਸਾਰੇ ਏਅਰ ਬੈਗ ਵੀ ਖੁੱਲ੍ਹ ਗਏ

Road accident
ਕਾਰ ਚਲਾ ਰਹੀ ਲੜਕੀ ਕਾਬੂ

ਕਾਰ ਚਲਾ ਰਹੀ ਲੜਕੀ ਕਾਬੂ

ਕਾਰ ਚਲਾ ਰਹੀ ਲੜਕੀ ਕਾਬੂ

ਕਾਰ ਚਲਾ ਰਹੀ ਲੜਕੀ ਕਾਬੂ

ਕਾਰ ਚਲਾ ਰਹੀ ਲੜਕੀ ਕਾਬੂ

Ludhiana Accident : ਲੁਧਿਆਣਾ ਦੇ ਜਵੰਧੀ ਰੋਡ 'ਤੇ ਸਰਕਾਰੀ ਹਾਈ ਸਕੂਲ ਨੇੜੇ ਇੱਕ ਬੇਕਾਬੂ ਕਾਰ ਨੇ 2 ਸਕੂਲੀ ਬੱਚਿਆਂ ਸਮੇਤ ਚਾਰ ਲੋਕਾਂ ਨੂੰ ਕੁਚਲ ਦਿੱਤਾ ਹੈ। ਇਸ ਹਾਦਸੇ ਵਿੱਚ ਦੋਵਾਂ ਬੱਚਿਆਂ ਦੀਆਂ ਲੱਤਾਂ ਟੁੱਟ ਗਈਆਂ ਅਤੇ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਾਰ ਨੂੰ ਇਕ ਲੜਕੀ ਚਲਾ ਰਹੀ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

4 ਲੋਕਾਂ ਨੂੰ ਮਾਰੀ ਟੱਕਰ 

ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਕਾਰ ਦੀ ਸਪੀਡ 120 ਦੇ ਕਰੀਬ ਸੀ ਅਤੇ ਲੜਕੀ ਨੇ ਕਾਰ ਦਾ ਸੰਤੁਲਨ ਗੁਆ ਦਿੱਤਾ ਅਤੇ ਅੱਗੇ ਜਾ ਰਹੇ ਯਾਤਰੀਆਂ ਨੂੰ ਕੁਚਲ ਦਿੱਤਾ। ਜਿਸ ਵਿੱਚ ਦੋ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀ ਬੱਚਿਆਂ ਵਿੱਚ ਇੱਕ ਦਾ ਨਾਮ ਆਨੰਦ ਅਤੇ ਦੂਜੇ ਦਾ ਨਾਮ ਵਿਕਾਸ ਹੈ।

ਇਸ ਹਾਦਸੇ 'ਚ ਕੁੱਲ 4 ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਨੇੜਲੇ ਪੰਚਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ ਅਤੇ ਸਾਰੇ ਏਅਰ ਬੈਗ ਵੀ ਖੁੱਲ੍ਹ ਗਏ। ਹਾਦਸੇ ਵਿੱਚ 5 ਬਾਈਕ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਕਾਰ ਚਲਾ ਰਹੀ ਲੜਕੀ ਕਾਬੂ 

ਪੁਲਿਸ ਨੇ ਕਾਰ ਚਲਾ ਰਹੀ ਲੜਕੀ ਨੂੰ ਕਾਬੂ ਕਰ ਲਿਆ ਹੈ। ਦੁੱਗਰੀ ਥਾਣੇ ਦੇ ਐਸਐਚਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਹਾਦਸੇ ਵਿੱਚ 4 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।