ਅਫ਼ਗਾਨੀ ਸਿੱਖ ਨਿਦਾਨ ਸਿੰਘ ਸਚਦੇਵਾ ਅਗਵਕਾਰਾਂ ਦੇ ਚੁੰਗਲ ਤੋਂ ਰਿਹਾਅ ਹੋਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਜਥੇਬੰਦੀਆਂ ਅਤੇ ਅਫਗਾਨ ਸਰਕਾਰ ਦੇ ਹੰਭਲੇ ਸਦਕਾ ਮਿਲੀ ਸਫ਼ਲਤਾ

file photo

ਦਿੱਲੀ: ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਅਫ਼ਗਾਨਿਸਤਾਨ ਵਿਚ ਜ਼ਮੀਨ ਮਾਫ਼ੀਆ ਦੇ ਲੋਕਾਂ ਵੱਲੋਂ ਅਗਵਾ ਕੀਤੇ ਗਏ ਅਫ਼ਗਾਨੀ ਸਿੱਖ ਆਗੂ ਨਿਦਾਨ ਸਿੰਘ ਸਚਦੇਵਾ ਨੂੰ ਅਗਵਾਕਾਰਾਂ ਦੇ ਚੁੰਗਲ ਵਿਚੋਂ ਛੁਡਵਾ ਲਿਆ ਗਿਆ।

ਉਨ੍ਹਾਂ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਗੁਰਦੁਆਰਾ ਸਾਹਿਬ ਦੇ ਇਕ ਸਾਲਾਨਾ ਸਮਾਗਮ ਵਿਚ ਸ਼ਾਮਲ ਹੋਣ ਲਈ ਅਫ਼ਗਾਨਿਸਤਾਨ ਗਏ ਹੋਏ ਸਨ।

ਉਨ੍ਹਾਂ ਦੇ ਅਗਵਾ ਹੋਣ ਤੋਂ ਬਾਅਦ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਦੇ ਨਾਲ-ਨਾਲ ਅਫ਼ਗਾਨ ਸਰਕਾਰ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ, ਹੁਣ ਨਿਦਾਨ ਸਿੰਘ ਦੀ ਰਿਹਾਈ ਹੋਣ ਨਾਲ ਇਨ੍ਹਾਂ ਅਪੀਲਾਂ ਨੂੰ ਹੁਣ ਬੂਰ ਪੈ ਗਿਆ ਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਇਹ ਨਿਦਾਨ ਸਿੰਘ ਦੀ ਗੁਰੂ ਘਰ ਪ੍ਰਤੀ ਕੀਤੀ ਜਾਂਦੀ ਸੇਵਾ ਦਾ ਹੀ ਨਤੀਜਾ ਹੈ ਕਿ ਅਗਵਾਕਾਰਾਂ ਨੇ ਉਨ੍ਹਾਂ ਨੂੰ ਜਾਨੋਂ ਨਹੀਂ ਮਾਰਿਆ। ਉਹ ਸਹੀ ਸਲਾਮਤ ਅਗਵਾਕਾਰਾਂ ਦੇ ਚੁੰਗਲ ਵਿਚ ਛੁੱਟ ਕੇ ਆਏ ਨੇ।

ਦੱਸ ਦਈਏ ਕਿ ਅਫ਼ਗਾਨੀ ਸਿੱਖ ਆਗੂ ਨਿਦਾਨ ਸਿੰਘ ਸਚਦੇਵਾ ਦਾ ਸਾਰਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ ਪਰ ਇਸ ਦੇ ਬਾਵਜੂਦ ਨਿਦਾਨ ਸਿੰਘ ਸਚਦੇਵਾ ਅਫ਼ਗਾਨਿਸਤਾਨ ਵਿਚ ਚਮਕਾਨੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਦੀ ਸੇਵਾ ਕਰਦੇ ਨੇ।

ਜਿੱਥੇ ਉਹ ਸਮੇਂ ਸਮੇਂ 'ਤੇ ਜਾਂਦੇ ਰਹਿੰਦੇ ਨੇ। ਨਿਦਾਨ ਸਿੰਘ ਦੀ ਰਿਹਾਈ ਹੋਣ ਨਾਲ ਅਫ਼ਗਾਨੀ ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।