ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਕੋਰੋਨਾ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਰਾਸ਼ਟਰੀ ਔਸਤ ਤੋਂ ਵੱਧ
ਸਮੁੱਚੇ ਦੇਸ਼ ਵਿੱਚ ਕੋਵਿਡ–19 ਦੇ ਮਰੀਜ਼ਾਂ ਦੀ ਸਿਹਤਯਾਬੀ (ਰਿਕਵਰੀ) ਦਰ 63.33 ਫ਼ੀ ਸਦੀ ਹੈ, ਜਦ ਕਿ
ਚੰਡੀਗੜ੍ਹ, 17 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਸਮੁੱਚੇ ਦੇਸ਼ ਵਿੱਚ ਕੋਵਿਡ–19 ਦੇ ਮਰੀਜ਼ਾਂ ਦੀ ਸਿਹਤਯਾਬੀ (ਰਿਕਵਰੀ) ਦਰ 63.33 ਫ਼ੀ ਸਦੀ ਹੈ, ਜਦ ਕਿ ਉੱਤਰੀ ਖੇਤਰ ਦੇ ਰਾਜਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਹ ਸਿਹਤਯਾਬੀ ਦਰ ਰਾਸ਼ਟਰੀ ਔਸਤ ਤੋਂ ਬਿਹਤਰ ਹੈ ਅਤੇ 69 ਤੋਂ 75 ਫ਼ੀ ਸਦੀ ਦੇ ਵਿਚਕਾਰ ਹੈ। ਹਰਿਆਣਾ 75.76 ਫ਼ੀ ਸਦੀ ਦੀ ਦਰ ਨਾਲ ਸਭ ਤੋਂ ਅੱਗੇ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 74.96 ਫ਼ੀਸ ਦੀ ਨਾਲ ਇਸ ਦੇ ਕਾਫ਼ੀ ਨੇੜੇ ਦੂਜੇ ਨੰਬਰ ਉਤੇ ਹੈ ਅਤੇ ਉਸ ਤੋਂ ਬਾਅਦ 70.51 ਫ਼ੀ ਦੀ ਨਾਲ ਹਿਮਾਚਲ ਪ੍ਰਦੇਸ਼ ਤੀਜੇ ਅਤੇ 69.02 ਫ਼ੀ ਸਦੀ ਨਾਲ ਪੰਜਾਬ ਚੌਥੇ ਨੰਬਰ ਉਤੇ ਹੈ।
ਜੇ ਇਨ੍ਹਾਂ ਤਿੰਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਇਕੱਠਿਆਂ ਦੀ ਗੱਲ ਕੀਤੀ ਜਾਵੇ, ਤਾਂ ਕੁੱਲ ਐਕਟਿਵ ਮਾਮਲਿਆਂ ਦੀਆਂ ਮੱਦਾਂ ਵਿਚ ਵੀ ਇਹ 8,612 ਐਕਟਿਵ ਕੇਸਾਂ ਨਾਲ ਬਿਹਤਰ ਸਥਿਤੀ ਵਿਚ ਹਨ। ਉੱਤਰੀ ਖੇਤਰ ਵਿਚ ਕੋਵਿਡ–19 ਦੇ ਕੇਸਾਂ ਦੀ ਸਥਿਤੀ 16 ਜੁਲਾਈ ਨੂੰ ਨਿਮਨਲਿਖਤ ਅਨੁਸਾਰ ਹੈ। ਤਿੰਨ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਸਿਹਤਯਾਬੀ ਦੀ ਦਰ ਰਾਸ਼ਟਰੀ ਔਸਤ ਤੋਂ ਵੱਧ ਹੈ। ਭਾਰਤ ਸਰਕਾਰ ਵਲੋਂ ‘ਸਮੁੱਚੀ ਸਰਕਾਰ’ ਦੀ ਨੀਤੀ ਅਧੀਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਇਕ ਦਰਜਾਬੰਦ, ਰੋਕਕਾਰੀ ਅਤੇ ਪ੍ਰੋ-ਐਕਟਿਵ ਪਹੁੰਚ ਅਪਣਾਈ ਹੈ, ਜਿਸ ਅਧੀਨ ਕੋਵਿਡ–19 ਦੀ ਰੋਕਥਾਮ, ਉਸ ਨੂੰ ਰੋਕਣ ਅਤੇ ਇਸ ਸਥਿਤੀ ਨਾਲ ਨਿਪਟਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਘਰੋਂ–ਘਰੀਂ ਜਾ ਕੇ ਸਰਵੇਖਣ ਕਰਨ, ਨਿਸ਼ਚਿਤ ਘੇਰੇ ਅੰਦਰਲੀਆਂ ਗਤੀਵਿਧੀਆਂ ਉੱਤੇ ਕਾਬੂ, ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸਮੇਂ ਸਿਰ ਭਾਲ ਅਤੇ ਕੰਟੇਨਮੈਂਟ ਜ਼ੋਨਾਂ ਦੀ ਚੌਕਸੀ, ਵੱਡੇ ਪੱਧਰ ਉੱਤੇ ਟੈਸਟਿੰਗ, ਸਮੇਂ ਸਿਰ ਡਾਇਓਗਨੌਸਿਸ ਤੇ ਦੇਖਭਾਲ ਦੇ ਮਿਆਰੀ ਪ੍ਰੋਟੋਕੋਲ ਚੰਗੀ ਤਰ੍ਹਾਂ ਲਾਗੂ ਕਰ ਕੇ ਦਰਮਿਆਨੇ ਤੇ ਗੰਭੀਰ ਕਿਸਮ ਦੇ ਮਾਮਲਿਆਂ ਦੇ ਕਲੀਨਿਕਲ ਪ੍ਰਬੰਧਨ ਨਾਲ ਦੇਸ਼ ਵਿਚ ਕੋਵਿਡ–19 ਦਾ ਅਸਲ ਕੇਸ-ਲੋਡ ਸੀਮਿਤ ਤੇ ਕਾਬੂ ਹੇਠ ਰਿਹਾ ਅਤੇ ਉਨ੍ਹਾਂ ਦੇ ਠੀਕ ਹੋਣ ਦੇ ਮੌਕੇ ਬਹੁਤ ਜ਼ਿਆਦਾ ਵਧ ਗਏ।