ਅਗਲੇ 48 ਘੰਟਿਆਂ ’ਚ ਪੰਜਾਬ ’ਚ ਮਾਨਸੂਨ ਸਰਗਰਮ ਹੋਣ ਦੇ ਆਸਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਰਸ਼ ਹੋਣ ਨਾਲ ਮੌਸਮ ਦੇ ਮਿਜਾਜ਼ ’ਚ ਤਬਦੀਲੀ ਦੇਖਣ ਨੂੰ ਮਿਲ ਸਕਦੀ

Rain

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪਿਛਲੇ ਕਈ ਦਿਨਾਂ ਤੋਂ ਗਰਮੀ ’ਚ ਝੁਲਸ ਰਹੇ ਪੰਜਾਬ ਅਤੇ ਹਰਿਆਣਾ ਦੀ ਕਿਸਾਨੀ ਅਤੇ ਆਮ ਜਨਤਾ ਨੂੰ ਆਉਣ ਵਾਲੇ 48 ਘੰਟਿਆਂ ’ਚ ਰਾਹਤ ਦੀ ਖ਼ਬਰ ਮਿਲ ਸਕਦੀ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਮਾਨਸੂਨ ਦੇ ਸਰਗਰਮ ਹੋਣ ਸਬੰਧੀ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਹੈ।

ਮੌਸਮ ਮਾਹਰਾਂ ਨੇ ਦਸਿਆ ਕਿ ਮਾਨਸੂਨ ਦੇ ਸਰਗਰਮ ਹੋਣ ਨਾਲ 18 ਜੁਲਾਈ ਤਕ ਪੰਜਾਬ ਅਤੇ ਹਰਿਆਣਾ ਦੇ ਉੱਤਰੀ, ਪੂਰਬੀ ਅਤੇ ਦਖਣੀ ਖੇਤਰਾਂ ’ਚ ਭਾਰੀ

ਬਾਰਸ਼ ਹੋਣ ਨਾਲ ਮੌਸਮ ਦੇ ਮਿਜਾਜ਼ ’ਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।

ਉਂਜ ਮਾਨਸੂਨ ਦੀ ਸੱਭ ਤੋਂ ਜ਼ਿਆਦਾ ਬਾਰਸ਼ ਜੁਲਾਈ ’ਚ ਹੁੰਦੀ ਹੈ ਪਰ ਜੁਲਾਈ ਦੇ 16 ਦਿਨ ਬੀਤ ਜਾਣ ਤੋਂ ਬਾਅਦ ਅਜੇ ਬਾਰਸ਼ ਬਹੁਤ ਘੱਟ ਹੋਈ ਹੈ। ਅੱਜ ਦਿਨ ਭਰ ਭਾਵੇਂ ਬੱਦਲ ਅੱਖ ਮਚੋਲੀ ਖੇਡਦੇ ਰਹੇ ਤੇ ਲੋਕ ਆਸ ਲਾ ਕੇ ਬੈਠੇ ਰਹੇ ਕਿ ਸ਼ਾਇਦ ਬਾਰਸ਼ ਹੋਵੇਗੀ ਪਰ ਹੁਣ ਖ਼ਬਰ ਇਹ ਹੈ ਕਿ ਅਗਲੇ 48 ਘੰਟਿਆਂ ’ਚ ਮਾਨਸੂਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਸਰਗਰਮ ਹੋ ਜਾਵੇਗਾ ਤੇ ਚੰਗੀ ਬਾਰਸ਼ ਹੋਵੇਗੀ।