ਸਾਢੇ 13 ਸਾਲ ਬਾਅਦ ‘Most Wanted’ ਜੋੜਾ ਗ੍ਰਿਫ਼ਤਾਰ, ਵਪਾਰੀ ਤੇ ਉਸ ਦੇ 4 ਸਾਲਾ ਪੁੱਤ ਦਾ ਕੀਤਾ ਸੀ ਕਤਲ
ਪੁਲਿਸ ਨੇ ਇਸ ਕਤਲ ਕਾਂਡ ਵਿਚ ਸ਼ਾਮਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅੰਬਾਲਾ: ਪੰਚਕੂਲਾ ਦੇ ਵਪਾਰੀ ਅਤੇ ਉਸ ਦੇ ਚਾਰ ਸਾਲਾ ਪੁੱਤਰ ਦਾ 2009 ਵਿਚ ਬੇਰਹਿਮੀ ਨਾਲ ਕਤਲ ਕਰਨ ਵਾਲੇ ਮੋਸਟ ਵਾਂਟੇਡ ਕਤਲ ਦੇ ਦੋਸ਼ੀ ਜੋੜੇ ਨੂੰ ਅੰਬਾਲਾ ਦੀ ਐਸਟੀਐਫ ਟੀਮ ਨੇ ਇੰਦੌਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਜੋੜੇ ਨੇ ਸੈਕਟਰ-16 ਦੇ ਵਸਨੀਕ ਵਿਨੋਦ ਮਿੱਤਲ ਤੋਂ ਸੈਲੂਨ ਖੋਲ੍ਹਣ ਲਈ ਕਰਜ਼ੇ ’ਤੇ ਪੈਸੇ ਲਏ ਸਨ ਅਤੇ ਜਦੋਂ ਮਿੱਤਲ ਨੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਜੋੜੇ ਨੇ ਆਪਣੇ 6 ਸਾਥੀਆਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ।
ਜਿਸ ਤੋਂ ਬਾਅਦ ਵਪਾਰੀ ਨੇ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ ਸੀ। ਦੋਸ਼ੀਆਂ ਨੂੰ ਕਤਲ ਕਰਦੇ ਸਮੇਂ ਮ੍ਰਿਤਕ ਦੇ 4 ਸਾਲਾ ਬੇਟੇ ਨੇ ਦੇਖ ਲਿਆ ਸੀ ਜਿਸ ਤੋਂ ਬਾਅਦ ਦੋਸ਼ੀਆਂ ਨੇ ਬੱਚੇ ਨੂੰ ਵੀ ਜ਼ਿੰਦਾ ਨਹਿਰ 'ਚ ਸੁੱਟ ਦਿੱਤਾ। ਪੁਲਿਸ ਨੇ ਇਸ ਕਤਲ ਕਾਂਡ ਵਿਚ ਸ਼ਾਮਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਕਤਲ ਦੇ 4 ਦੋਸ਼ੀਆਂ ਨੂੰ ਉਮਰ ਕੈਦ (ਪੰਚਕੂਲਾ ਕਤਲ ਕੇਸ ਵਿੱਚ ਉਮਰ ਕੈਦ) ਦੀ ਸਜ਼ਾ ਸੁਣਾਈ ਹੈ, ਜਦਕਿ 2 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।
ਕਤਲ ਦੇ ਦੋਸ਼ੀ ਜੋੜੇ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਰਹਿਣ ਵਾਲੇ ਹਨ। ਜਿਨ੍ਹਾਂ ਦੇ ਨਾਂ ਰਾਜੂ ਅਤੇ ਸ਼ਿਲਪਾ ਹਨ। ਕਤਲ ਤੋਂ ਬਾਅਦ ਮੁਲਜ਼ਮ ਆਪਣੀ ਪਛਾਣ ਬਦਲ ਕੇ ਦੇਸ਼ ਦੇ ਕਈ ਹਿੱਸਿਆਂ ਵਿਚ ਰਹਿ ਚੁੱਕੇ ਹਨ। ਉਹ ਸ਼ਿਰਡੀ ਅਤੇ ਹੈਦਰਾਬਾਦ ਵਿਚ ਵੀ ਰਹਿ ਚੁੱਕੇ ਹਨ। ਐਸਟੀਐਫ ਦੇ ਡੀਸੀਪੀ ਅਮਨ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ’ਤੇ 50-50 ਹਜ਼ਾਰ ਦਾ ਇਨਾਮ ਸੀ ਅਤੇ ਉਹ ਪੁਲਿਸ ਦੀ ਅਪਰਾਧਿਕ ਸੂਚੀ ਵਿਚ ਸਿਖਰ ’ਤੇ ਸਨ ਅਤੇ ਪੁਲਿਸ ਉਦੋਂ ਤੋਂ ਹੀ ਉਨ੍ਹਾਂ ਦੀ ਭਾਲ ਕਰ ਰਹੀ ਸੀ। ਐਸਟੀਐਫ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ।