ਇਟਲੀ : ਭਿਆਨਕ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਗਈ ਜਾਨ
ਦੋਸਤਾਂ ਨਾਲ ਘੁੰਮਣ ਜਾਂਦੇ ਸਮੇਂ ਵਾਪਰਿਆ ਹਾਦਸਾ
ਇਟਲੀ : ਅੱਜ ਦੇ ਸਮੇਂ ਵਿਚ ਅਨੇਕਾਂ ਹੀ ਪੰਜਾਬੀ ਵਿਦੇਸ਼ਾਂ ਵਿਚ ਜਾ ਵੱਸੇ ਹਨ ਅਤੇ ਚੰਗੀ ਰੋਟੀ ਖਾ ਰਹੇ ਹਨ। ਪਰ ਕਈ ਵਾਰ ਵਿਦੇਸ਼ਾਂ ਤੋਂ ਆਉਣ ਵਾਲੀ ਖਬਰ ਦਿਲ ਨੂੰ ਬਹੁਤ ਦੁੱਖ ਪਹੁੰਚ ਜਾਂਦੀ ਹੈ।
ਅਜਿਹੀ ਹੀ ਇੱਕ ਜਾਣਕਾਰੀ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿੱਚ ਪੈਂਦੇ ਪਿੰਡ ਪੈਗੇਨਾਗਾ ਤੋਂ ਮਿਲੀ ਹੈ ਜਿਥੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਇੱਕ ਨੌਜਵਾਨ ਪੰਜਾਬੀ ਨੌਜਵਾਨ ਦੀ ਜਾਨ ਲੈ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮੂਲ ਦਾ ਕਰਮਵੀਰ ਸਿੰਘ ਆਪਣੇ ਸਾਇਕਲ 'ਤੇ ਸਵਾਰ ਹੋ ਕਿ ਤਿੰਨ ਇਟਾਲੀਅਨ ਗੋਰੇ ਦੋਸਤਾਂ ਨਾਲ ਘੁੰਮਣ ਲਈ ਜਾ ਰਿਹਾ ਸੀ ਕਿ ਪਿੱਛੇ ਤੋਂ ਆਈ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਕਰਮਵੀਰ ਸਿੰਘ ਪੁੱਤਰ ਰਾਜਵਿੰਦਰ ਸਿੰਘ ਜ਼ਿਲ੍ਹਾ ਬਰਨਾਲਾ ਦੇ ਨਾਲ ਲੱਗਦੇ ਪਿੰਡ ਸੰਘੇੜਾ ਨਾਲ ਸਬੰਧਤ ਸੀ ਤੇ ਇਟਲੀ ਦਾ ਜੰਮਪਲ ਸੀ। ਮਿਲੀ ਜਾਣਕਾਰੀ ਅਨੁਸਾਰ ਕਰਮਵੀਰ ਸਿੰਘ 26 ਜੁਲਾਈ ਨੂੰ 17 ਸਾਲ ਪੂਰੇ ਕਰਕੇ ਅਠਾਰਵੇਂ ਸਾਲ ਵਿੱਚ ਹੋਣਾ ਸੀ ਪਰ ਇਸ ਭਿਆਨਕ ਹਾਦਸੇ ਕਰਕੇ ਪਰਿਵਾਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਦਾ ਲਈ ਗਵਾ ਲਿਆ ।