ਹੁਸ਼ਿਆਰਪੁਰ 'ਚ ਸੁਨੀਲ ਜਾਖੜ ਵਿਰੁਧ ਰੋਸ ਪ੍ਰਦਰਸ਼ਨ : SC ਸਮਾਜ ਨੇ ਦਿਖਾਈਆਂ ਕਾਲੀਆਂ ਝੰਡੀਆਂ

ਏਜੰਸੀ

ਖ਼ਬਰਾਂ, ਪੰਜਾਬ

ਅਹੁਦੇਦਾਰਾਂ ਨਾਲ ਮੀਟਿੰਗ ਕਰਨ ਗਏ ਸਨ ਭਾਜਪਾ ਪ੍ਰਧਾਨ

photo

 

ਹੁਸ਼ਿਆਰਪੁਰ : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅੱਜ ਭਾਜਪਾ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਹੁਸ਼ਿਆਰਪੁਰ ਪੁੱਜੇ। ਇਸ ਦੌਰਾਨ ਜਾਖੜ ਦਾ ਟਾਂਡਾ ਬਾਈਪਾਸ 'ਤੇ ਐਸ.ਸੀ.ਸਮਾਜ ਅਤੇ ਸਮੂਹਾਂ ਵਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਐੱਸਸੀ ਸਮਾਜ ਦੇ ਲੋਕਾਂ ਵਲੋਂ ਭਾਜਪਾ ਪ੍ਰਧਾਨ ਨੂੰ ਕਾਲੇ ਝੰਡੇ ਵੀ ਦਿਖਾਏ ਗਏ।

ਸੁਨੀਲ ਜਾਖੜ ਨੇ ਕੀਤਾ ਟਵੀਟ

ਇਸ ਸਬੰਧੀ ਸੁਨੀਲ ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ ਜੀ,  ਕਾਂਗਰਸ ਤੇ ‘ਆਪ’ ਦੇ ਸਮਝੌਤੇ ਤੋਂ ਬਾਅਦ ਹੁਣ ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ” ?