ਅੰਮ੍ਰਿਤਸਰ ਭੰਡਾਰੀ ਪੁੱਲ 'ਤੇ ਐਮਐਲਏ ਜਸਬੀਰ ਸੰਧੂ ਦੇ ਵਿਰੋਧ ਚ ਧਰਨੇ ਦੌਰਾਨ ਵਾਲਮੀਕੀ ਆਗੂਆਂ ਅਤੇ ਪੁਲਿਸ ਵਿਚਾਲੇ ਧੱਕਾ ਮੁੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਲਮੀਕੀ ਸਮਾਜ ਨੇ ਐਸਪੀ ਨਾਲ ਗੱਲਬਾਤ ਤੋਂ ਬਾਅਦ ਧਰਨਾ ਕੀਤਾ ਚਾਰ ਦਿਨ ਲਈ ਮੁਲਤਵੀ

ਅੰਮ੍ਰਿਤਸਰ ਭੰਡਾਰੀ ਪੁੱਲ 'ਤੇ ਐਮਐਲਏ ਜਸਬੀਰ ਸੰਧੂ ਦੇ ਵਿਰੋਧ ਚ ਧਰਨੇ ਦੌਰਾਨ ਵਾਲਮੀਕੀ ਆਗੂਆਂ ਅਤੇ ਪੁਲਿਸ ਵਿਚਾਲੇ ਧੱਕਾ ਮੁੱਕੀ

Amritsar News in Punjabi : ਅੰਮ੍ਰਿਤਸਰ ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸੰਧੂ ਵਿਰੁੱਧ ਵਾਲਮੀਕੀ ਭਾਈਚਾਰੇ ਨੇ ਅੱਜ ਭੰਡਾਰੀ ਪੁੱਲ ‘ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੰਸਥਾਵਾਂ ਦੇ ਆਗੂਆਂ ਨੇ ਐਮਐਲਏ ਦੇ ਪੋਸਟਰਾਂ ਵੀ ਫਾੜ ਦਿੱਤੇ । ਜਦੋਂ ਪੁਲਿਸ ਨੇ ਪੋਸਟਰ ਫਾੜਨ ਵਾਲੇ ਨੌਜਵਾਨ ਨੂੰ ਹਿਰਾਸਤ 'ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਤਣਾਅਪੂਰਨ ਹੋ ਗਈ ਅਤੇ ਪੁਲਿਸ ਤੇ ਵਾਲਮੀਕੀ ਆਗੂਆਂ ਵਿਚਾਲੇ ਧੱਕਾ ਮੁੱਕੀ ਹੋਈ। ਵਾਲਮੀਕੀ ਤੀਰਥ ਧੂਨਾ ਸਾਹਿਬ ਟਰੰਸਟ ਦੇ ਬਾਬਾ ਬਲਵੰਤ ਨਾਥ ਅਤੇ ਆਗੂ ਜੱਗੂ ਪ੍ਰਧਾਨ ਨੇ ਮੀਡੀਆ ਨੂੰ ਦੱਸਿਆ ਕਿ ਜਸਬੀਰ ਸੰਧੂ ਵੱਲੋਂ ਵਾਲਮੀਕੀ ਤੀਰਥ 'ਤੇ ਆਪਣੇ ਪਾਰਟੀ ਚਿੰਨ੍ਹ ਝਾੜੂ ਵਾਲਾ ਲੋਗੋ ਲਗਾਉਣਾ ਸੰਪੂਰਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।

ਉਹਨਾਂ ਦੱਸਿਆ ਕਿ ਇਹ ਸਿਰਫ ਟੇਲਰ ਸੀ ਅਤੇ ਜੇਕਰ ਪ੍ਰਸ਼ਾਸਨ ਨੇ ਜਸਬੀਰ ਸੰਧੂ ਖਿਲਾਫ ਬੇਅਦਬੀ ਦਾ ਪਰਚਾ ਦਰਜ ਨਾ ਕੀਤਾ ਤਾਂ 20 ਜੁਲਾਈ ਨੂੰ ਸੰਤ ਸਮਾਜ ਅਤੇ ਸੰਸਥਾਵਾਂ ਦੀ ਬੈਠਕ ਤੋਂ ਬਾਅਦ ਮੰਗਲਵਾਰ ਨੂੰ ਸੂਬਾ ਪੱਧਰ 'ਤੇ ਚੱਕਾ ਜਾਮ ਕੀਤਾ ਜਾਵੇਗਾ। 

ਇਸ ਦੌਰਾਨ ਪੋਸਟਰ ਫਾੜਨ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਹ ਭਗਵਾਨ ਵਾਲਮੀਕੀ ਆਸ਼ਰਮ ਨਾਲ ਜੁੜਿਆ ਸੇਵਾਦਾਰ ਹੈ ਅਤੇ ਜਸਬੀਰ ਸੰਧੂ ਵੱਲੋਂ ਕੀਤੀ ਗਈ ਇਸ ਘਟਨਾ ਨੇ ਸਾਰੇ ਦਲਿਤ ਭਾਈਚਾਰੇ ਨੂੰ ਦੁਖੀ ਕੀਤਾ ਹੈ। ਉਸ ਨੇ ਦੱਸਿਆ ਕਿ ਗੁੱਸੇ 'ਚ ਆ ਕੇ ਉਸ ਨੇ ਪੋਸਟਰ ਫਾੜਿਆ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਉਸਨੂੰ ਗ੍ਰਿਫ਼ਤਾਰ ਕਰ ਲਿਆ। ਲਵਪ੍ਰੀਤ ਨੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਵੱਖ-ਵੱਖ ਮਾਪਦੰਡਾਂ ਅਨੁਸਾਰ ਕੰਮ ਕਰਨ ਦੇ ਦੋਸ਼ ਵੀ ਲਗਾਏ।

ਦੂਜੇ ਪਾਸੇ, ਐਸਪੀ ਹਰਪਾਲ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਵਾਲਮੀਕੀ ਆਗੂਆਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੱਸਿਆ ਕਿ ਸਮਝੌਤੇ 'ਚ ਪਹੁੰਚਣ ਤੋਂ ਬਾਅਦ ਵਾਲਮੀਕੀ ਭਾਈਚਾਰੇ ਵੱਲੋਂ ਚਾਰ ਦਿਨ ਲਈ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਰੰਧਾਵਾ ਨੇ ਕਿਹਾ ਕਿ ਪੋਸਟਰਾਂ ਨੂੰ ਲਗਾਉਣ 'ਚ ਕੋਈ ਦਿਲੀ ਇਰਾਦਾ ਨਹੀਂ ਸੀ ਅਤੇ ਜਿਹੜੇ ਪੋਸਟਰ ਉਤੇ ਇਤਰਾਜ਼ ਸੀ ਉਹ ਹਟਾਏ ਜਾ ਚੁੱਕੇ ਹਨ।

(For more news apart from Clashes break out between Valmiki leaders and police at Amritsar protest against MLA Jasbir Sandhu News in Punjabi, stay tuned to Rozana Spokesman)