ਥੋੜ੍ਹੀ ਇਨਸਾਨੀਅਤ ਤਾਂ ਵਿਖਾਉਂਦਾ ਡਰਾਈਵਰ : ਫੌਜਾ ਸਿੰਘ ਦਾ ਬੇਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫੌਜਾ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਦੁਪਹਿਰ 12 ਵਜੇ ਜਲੰਧਰ ਦੇ ਉਨ੍ਹਾਂ ਦੇ ਪਿੰਡ ਬਿਆਸ ’ਚ ਕੀਤਾ ਜਾਵੇਗਾ

Driver shows some humanity: Fauja Singh's son

ਚੰਡੀਗੜ੍ਹ : ਮਰਹੂਮ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਬੇਟੇ ਨੇ ਅਪਣੇ ਪਿਤਾ ਨੂੰ ਟੱਕਰ ਮਾਰਨ ਦੇ ਮੁਲਜ਼ਮ ਡਰਾਈਵਰ ਨੂੰ ਫਿਟਕਾਰ ਪਾਉਂਦੇ ਹੋਏ ਕਿਹਾ ਹੈ ਕਿ ਉਸ ਨੂੰ ਇਨਸਾਨੀਅਤ ਵਿਖਾ ਕੇ ਫ਼ੌਜਾ ਸਿੰਘ ਨੂੰ ਹਸਪਤਾਲ ਲਿਜਾਣਾ ਚਾਹੀਦਾ ਸੀ।

ਮੈਰਾਥਨ ਦੌੜਾਕ ਦੇ ਬੇਟੇ ਹਰਵਿੰਦਰ ਸਿੰਘ ਨੇ ਦਸਿਆ ਕਿ ਮੁਲਜ਼ਮ ਡਰਾਈਵਰ ਅੰਮ੍ਰਿਤਪਾਲ ਸਿੰਘ ਢਿੱਲੋਂ ਸਥਾਨਕ ਸੀ ਅਤੇ ਉਸ ਦੇ ਪਿੰਡ ਬਿਆਸ ਨੇੜੇ ਰਹਿੰਦਾ ਸੀ। ਉਨ੍ਹਾਂ ਦੇ ਪਰਵਾਰ ਇਕ-ਦੂਜੇ ਨੂੰ ਜਾਣਦੇ ਸਨ।

ਉਨ੍ਹਾਂ ਕਿਹਾ, ‘‘ਮੈਂ ਪੜ੍ਹਿਆ ਹੈ ਕਿ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਨਹੀਂ ਜਾਣਦਾ ਸੀ ਕਿ ਉਸ ਨੇ ਕਿਸ ਨੂੰ ਮਾਰਿਆ ਸੀ। ਹਾਲਾਂਕਿ, ਉਹ ਇਕ ਸਥਾਨਕ ਵਾਸੀ ਸੀ ਅਤੇ ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਕਿਸੇ ਬਜ਼ੁਰਗ ਨੂੰ ਉਸ ਦੀ ਗੱਡੀ ਨੇ ਟੱਕਰ ਮਾਰ ਦਿਤੀ ਸੀ। ਜੇ ਉਹ ਮੌਕੇ ਤੋਂ ਭੱਜ ਕੇ ਮੇਰੇ ਪਿਤਾ ਨੂੰ ਹਸਪਤਾਲ ਨਾ ਲੈ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਸੀ।’’

ਹਰਵਿੰਦਰ ਨੇ ਜ਼ੋਰ ਦੇ ਕੇ ਕਿਹਾ ਕਿ ਢਿੱਲੋਂ ਨੂੰ ਘਟਨਾ ਤੋਂ ਬਾਅਦ ਅਪਣੇ ਪਰਵਾਰ ਨਾਲ ਗੱਲ ਕਰਨੀ ਚਾਹੀਦੀ ਸੀ, ਭਾਵੇਂ ਉਹ ਡਰਿਆ ਹੋਇਆ ਸੀ ਅਤੇ ਮੰਨਿਆ ਸੀ ਕਿ ਉਹ ਜ਼ਿੰਮੇਵਾਰ ਸੀ।

ਉਨ੍ਹਾਂ ਕਿਹਾ, ‘‘ਉਹ ਸਾਡਾ ਦੁਸ਼ਮਣ ਨਹੀਂ ਸੀ; ਉਹ ਸਾਡੇ ਕੋਲ ਪਹੁੰਚ ਸਕਦਾ ਸੀ ਅਤੇ ਅਪਣੀ ਗ਼ਲਤੀ ਮੰਨ ਸਕਦਾ ਸੀ। ਘੱਟੋ-ਘੱਟ ਇਨਸਾਨੀਅਤ ਲਈ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਸੀ। ਹੁਣ ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕੀਤੀ ਹੈ ਅਤੇ ਮਾਮਲਾ ਉਨ੍ਹਾਂ ਦੇ ਹੱਥ ਵਿਚ ਹੈ।’’

ਦੁਨੀਆਂ ਦੇ ਸੱਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਦੁਪਹਿਰ 12 ਵਜੇ ਜਲੰਧਰ ਦੇ ਉਨ੍ਹਾਂ ਦੇ ਪਿੰਡ ਬਿਆਸ ’ਚ ਕੀਤਾ ਜਾਵੇਗਾ।

ਹਰਵਿੰਦਰ ਨੇ ਕਿਹਾ, ‘‘ਸਾਡੇ ਬਹੁਤ ਸਾਰੇ ਰਿਸ਼ਤੇਦਾਰ ਜੋ ਵਿਦੇਸ਼ ਵਿਚ ਰਹਿੰਦੇ ਹਨ, ਪਹੁੰਚ ਗਏ ਹਨ, ਜਦਕਿ ਕੁੱਝ ਹੋਰ ਸਨਿਚਰਵਾਰ ਤਕ ਪਹੁੰਚ ਜਾਣਗੇ।’’

ਢਿੱਲੋਂ (26) ਨੂੰ ਮੰਗਲਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬੁਧਵਾਰ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਸੀ। ਪੁਲਿਸ ਨੇ ਕਿਹਾ ਸੀ ਕਿ ਢਿੱਲੋਂ ਤਿੰਨ ਹਫ਼ਤੇ ਪਹਿਲਾਂ ਹੀ ਪੰਜਾਬ ਵਾਪਸ ਆਇਆ ਸੀ। ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਨੇ ਬੁਧਵਾਰ ਨੂੰ ਦਸਿਆ ਕਿ ਉਸ ਦੀ ਗੱਡੀ ਵੀ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਅੱਗੇ ਦਸਿਆ ਕਿ ਕਰਤਾਰਪੁਰ ਦੇ ਦਸੂਪੁਰ ਦਾ ਰਹਿਣ ਵਾਲਾ ਢਿੱਲੋਂ ਟੂਰਿਸਟ ਵੀਜ਼ੇ ਉਤੇ ਕੈਨੇਡਾ ਗਿਆ ਸੀ। ਹਾਲਾਂਕਿ, ਬਾਅਦ ਵਿਚ ਉਸਨੂੰ ਇਕ ਵਰਕ ਪਰਮਿਟ ਮਿਲਿਆ ਜੋ 2027 ਤਕ ਜਾਇਜ਼ ਹੈ। (ਪੀਟੀਆਈ)