Moga News: ਬਾਜ਼ਾਰ ਵਿੱਚ ਆਪਣੀ ਮਾਂ ਨਾਲ ਜਾ ਰਹੇ 22 ਸਾਲਾਂ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ
ਪੁਲਿਸ ਨੇ ਨੌਜਵਾਨ ਨੂੰ ਹਸਪਤਾਲ ਵਿੱਚ ਕਰਵਾਇਆ ਦਾਖਲ, ਬਚੀ ਜਾਨ
ਮੋਗਾ: ਮੋਗਾ ਤੋਂ ਇਕ ਖਬਰ ਸਾਹਮਣੇ ਆਈ ਹੈ। ਮੋਗਾ ਬਾਜ਼ਾਰ ਵਿੱਚ ਆਪਣੀ ਮਾਂ ਨਾਲ ਜਾ ਰਹੇ 22 ਸਾਲ ਦੇ ਨੌਜਵਾਨ ਨੂੰ ਦਿਲ ਦਾ ਦੌਰ ਪੈ ਗਿਆ। ਦੌਰਾ ਪੈਣ ਮਗਰੋਂ ਨੌਜਵਾਨ ਡਿੱਗ ਗਿਆ। ਉੱਥੋਂ ਲੰਘ ਰਹੇ ਪੰਜਾਬ ਪੁਲਿਸ ਦੀ ਪੀਸੀਆਰ ਟੀਮ ਦੇ ਇੰਚਾਰਜ ਇੰਸਪੈਕਟਰ ਖੇਮ ਚੰਦ ਪਰਾਸ਼ਰ ਨੇ ਨੌਜਵਾਨ ਨੂੰ ਦੇਖਿਆ ਤਾਂ ਨੌਜਵਾਨ ਦੀ ਹਾਲਤ ਨਾਜ਼ੁਕ ਸੀ ਅਤੇ ਉਸਦਾ ਦਿਲ ਕੰਮ ਨਹੀਂ ਕਰ ਰਿਹਾ ਸੀ।
ਪੀਸੀਆਰ ਇੰਸਪੈਕਟਰ ਖੇਮ ਚੰਦ ਨੇ ਤੁਰੰਤ ਉਸਨੂੰ ਸੀਪੀਆਰ ਦੇਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਨੌਜਵਾਨ ਹੋਸ਼ ਵਿੱਚ ਆਉਣ ਲੱਗਾ। ਇੰਸਪੈਕਟਰ ਨੌਜਵਾਨ ਨੂੰ ਆਪਣੀ ਕਾਰ ਵਿੱਚ ਹਸਪਤਾਲ ਲੈ ਗਿਆ ਜਿੱਥੇ ਉਹ ਖ਼ਤਰੇ ਤੋਂ ਬਾਹਰ ਸੀ। ਕੱਲ੍ਹ ਦੀ ਘਟਨਾ ਦੀ ਸੀਸੀਟੀਵੀ ਵਾਇਰਲ ਹੋ ਰਹੀ ਹੈ ਅਤੇ ਇੰਸਪੈਕਟਰ ਖੇਮ ਚੰਦ ਪਰਾਸ਼ਰ ਦੀ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਇੰਸਪੈਕਟਰ ਖੇਮ ਚੰਦ ਨੇ ਕਿਹਾ ਕਿ ਉਸਨੂੰ ਇਹ ਸਾਰੀ ਜਾਣਕਾਰੀ ਸਿਖਲਾਈ ਦੌਰਾਨ ਮਿਲੀ ਅਤੇ ਆਪਣੀ ਜਾਣਕਾਰੀ ਅਨੁਸਾਰ, ਉਸਨੇ ਇਹ ਕੰਮ ਆਪਣੀ ਮਨੁੱਖਤਾ ਸਮਝਦੇ ਹੋਏ ਕੀਤਾ, ਜੋ ਕਿ ਹਰ ਮਨੁੱਖ ਨੂੰ ਕਰਨਾ ਚਾਹੀਦਾ ਹੈ।