Mansa ’ਚ Rajveer Singh ਦੀ Army ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ
ਫ਼ੌਜੀ ਸਨਮਾਨਾਂ ਨਾਲ ਕੀਤਾ ਅੰਤਮ ਸਸਕਾਰ, ਪਹੁੰਚੀਆਂ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ
Rajveer Singh Died of a Heart Attack in the Army in Mansa Latest News in Punjabi ਮਾਨਸਾ ਜ਼ਿਲ੍ਹਾ ਦੇ ਪਿੰਡ ਤਾਮਕੋਟ ਵਿਚ 28 ਸਾਲਾ ਰਾਜਵੀਰ ਸਿੰਘ ਜੋ ਫ਼ੌਜ ਵਿਚ ਸੇਵਾ ਨਿਭਾਅ ਰਿਹਾ ਸੀ, ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਅੱਜ ਉਨ੍ਹਾਂ ਦਾ ਅੰਤਮ ਸਸਕਾਰ ਪਿੰਡ ਤਾਮਕੋਟ ਵਿਚ ਕੀਤਾ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫ਼ੌਜੀ ਰਾਜਵੀਰ ਸਿੰਘ ਦਾ ਅੰਤਮ ਸਸਕਾਰ ਮੌਕੇ ਫ਼ੌਜ ਦੀ ਟੁਕੜੀ ਨੇ ਸ਼ਹੀਦ ਨੂੰ ਸਲਾਮੀ ਦਿਤੀ। ਜਦੋਂ ਸ਼ਹੀਦ ਦੀ ਦੇਹ ਉਨ੍ਹਾਂ ਦੇ ਪਿੰਡ ਪਹੁੰਚੀ ਤਾਂ ਪੂਰਾ ਪਿੰਡ ਸੋਗਮਈ ਸੀ ਅਤੇ ਪਿੰਡ ਵਾਸੀਆਂ ਨੇ ਸ਼ਹੀਦ ਦੀ ਬਰਸੀ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।
ਇਸ ਮੌਕੇ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਰਾਜਵੀਰ ਸਿੰਘ ਅਪਣੇ ਪਿੱਛੇ ਪਤਨੀ, ਜਵਾਨ ਧੀ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਏ ਹਨ। ਪਰਵਾਰ ਨੇ ਮੰਗ ਕੀਤੀ ਕਿ ਰਾਜਵੀਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇ। ਅੰਤਮ ਸਸਕਾਰ ਦੌਰਾਨ ਸਾਬਕਾ ਸੈਨਿਕ ਅਤੇ ਐਸ.ਡੀ.ਐਮ ਮਾਨਸਾ ਤੇ ਨਾਇਬ ਤਹਿਸੀਲਦਾਰ ਮਾਨਸਾ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ। ਸੇਵਾਮੁਕਤ ਮੇਜਰ ਸੂਬੇਦਾਰ ਦਰਸ਼ਨ ਸਿੰਘ ਤੇ ਸਮਾਜ ਸੇਵੀ ਡਾ. ਜਨਕ ਰਾਜ ਸਿੰਗਲਾ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਵੀ ਅੰਤਮ ਸਸਕਾਰ ’ਚ ਪਹੁੰਚੀਆਂ ਤੇ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
(For more news apart from Rajveer Singh Died of a Heart Attack in the Army in Mansa Latest News in Punjabi stay tuned to Rozana Spokesman.)