Bathinda News : ਬਠਿੰਡਾ ’ਚ ਬੱਚਿਆਂ ਨਾਲ ਭਰੀ ਵੈਨ ਖੇਤਾਂ ’ਚ ਪਲਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda News : ਵੈਨ ’ਚ ਸਵਾਰ ਚ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ

ਬਠਿੰਡਾ ’ਚ ਬੱਚਿਆਂ ਨਾਲ ਭਰੀ ਵੈਨ ਖੇਤਾਂ ’ਚ ਪਲਟੀ

Bathinda News in Punjabi : ਬਠਿੰਡਾ ’ਚ ਸਕੂਲ ਬੱਚਿਆਂ ਨਾਲ ਭਰੀ ਵੈਨ ਮਹਿਰਾਜ ਦੇ ਖੇਤਾਂ ਵਿਚ ਪਲਟ ਗਈ। ਘਟਨਾ ਸਵੇਰੇ ਕਰੀਬ 7 ਵਜੇ ਰਾਮਪੁਰਾ ਫੂਲ ਵਾਪਰੀ ਹੈ। ਇਹ ਵੈਨ ਪਾਥਫਾਈਂਡਰ ਗਲੋਬਲ ਸਕੂਲ ਦੀ ਹੈ ਗਨੀਮਤ ਰਹੀ ਕਿ ਵੈਨ ਵਿਚ ਸਵਾਰ ਕੁੱਲ 34 ਬੱਚੇ ਸੁਰੱਖਿਅਤ ਹਨ। ਜਦੋਂ ਇਹ ਘਟਨਾ ਵਾਪਰੀ ਤਾਂ ਆਸ ਪਾਸ ਦੇ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਨੇ ਆ ਕੇ ਵੈਨ ਵਿਚੋਂ ਬੱਚਿਆਂ ਨੂੰ ਕੱਢਿਆ। ਵੈਨ ਚਾਲਕ ਮੌਕੇ ’ਤੋਂ ਫਰਾਰ ਹੋ ਗਿਆ।

ਸੂਚਨਾ ਮਿਲਣ ’ਤੇ ਥਾਣਾ ਰਾਮਪੁਰਾ ਸ਼ਹਿਰੀ ਦੀ ਪੁਲਿਸ ਵਲੋਂ ਜਾ ਕੇ ਮੌਕਾ ਵੇਖਿਆ ਗਿਆ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

(For more news apart from Van full of children overturns in fields in Bathinda News in Punjabi, stay tuned to Rozana Spokesman)