ਸੀਬੀਆਈ ਨੇ ਫਿਰੋਜ਼ਪੁਰ ਆਈਜੀ ਦੇ ਦਫ਼ਤਰ-ਕਮ-ਰਿਹਾਇਸ਼ 'ਤੇ ਮਾਰਿਆ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਬੀਆਈ, ਚੰਡੀਗੜ੍ਹ ਦੀ ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ ਨੇ ਸ਼ੁਕਰਵਾਰ ਨੂੰ ਫਿਰੋਜ਼ਪੁਰ ਰੇਂਜ ਦੇ ਆਈਜੀਪੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਮ 'ਤੇ ਦਸ ਲੱਖ ਰੁਪਏ ਰਿਸ਼ਵਤ...

CBI

ਚੰਡੀਗੜ੍ਹ : ਸੀਬੀਆਈ, ਚੰਡੀਗੜ੍ਹ ਦੀ ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ ਨੇ ਸ਼ੁਕਰਵਾਰ ਨੂੰ ਫਿਰੋਜ਼ਪੁਰ ਰੇਂਜ ਦੇ ਆਈਜੀਪੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਮ 'ਤੇ ਦਸ ਲੱਖ ਰੁਪਏ ਰਿਸ਼ਵਤ ਲੈਂਦੇ ਵਿਚੋਲੇ ਅਸ਼ੋਕ ਗੋਇਲ ਨੂੰ ਲੁਧਿਆਣਾ ਤੋਂ ਰੰਗੇਹੱਥ ਗ੍ਰਿਫ਼ਤਾਰ ਕੀਤਾ। ਆਰੋਪੀ ਕੋਲੋਂ ਰਿਸ਼ਵਤ ਦੇ ਉਨ੍ਹਾਂ ਨੰਬਰਾਂ ਦੇ ਨੋਟ ਬਰਾਮਦ ਹੋਏ, ਜੋ ਸੀਬੀਆਈ ਨੇ ਮਾਮਲੇ ਦੇ ਸ਼ਿਕਾਇਤਕਰਤਾ ਪਟਿਆਲਾ, ਵਿਜਿਲੈਂਸ ਬਿਊਰੋ ਤੋਂ ਸੇਵਾ ਮੁਕਤ ਐਸਐਸਪੀ ਸ਼ਿਵ ਕੁਮਾਰ ਨੂੰ ਦੇ ਕੇ ਟਰੈਪ ਲਗਾਇਆ ਸੀ। ਰਿਸ਼ਵਤ ਦੀ ਰਕਮ ਨੂੰ ਸੀਲ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੇ ਘਰ 'ਤੇ ਛਾਪਾ ਮਾਰਿਆ।

ਇਥੋਂ ਸੀਬੀਆਈ ਨੂੰ ਰਿਸ਼ਵਤ ਦੇ ਉਹ ਪੰਜ ਲੱਖ ਰੁਪਏ ਬਰਾਮਦ ਹੋਏ, ਜੋ ਮੁਲਜ਼ਮ ਨੇ ਬੀਤੀ ਨੌਂ ਅਗਸਤ ਨੂੰ ਸ਼ਿਵ ਕੁਮਾਰ ਤੋਂ ਚੰਡੀਗੜ੍ਹ ਦੇ ਸੈਕਟਰ - 35 ਵਿਚ ਲਏ ਸਨ। ਇਸ ਤੋਂ ਬਾਅਦ ਸੀਬੀਆਈ ਟੀਮ ਨੇ ਮੁਲਜ਼ਮ ਤੋਂ ਕਈ ਸਵਾਲ ਕੀਤੇ। ਆਈਜੀਪੀ ਗੁਰਿੰਦਰ ਸਿੰਘ ਢਿੱਲੋਂ ਦਾ ਨਾਮ ਸਾਹਮਣੇ ਆਉਣ 'ਤੇ ਸੀਬੀਆਈ ਨੇ ਉਨ੍ਹਾਂ ਦੇ ਫਿਰੋਜ਼ਪੁਰ ਸਥਿਤ ਦਫਤਰ-ਕਮ-ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਇਥੋਂ ਸੀਬੀਆਈ ਟੀਮ ਦੇ ਹੱਥ ਮਾਮਲੇ ਨਾਲ ਸਬੰਧਤ ਉਹ ਦਸਤਾਵੇਜ਼ ਲੱਗੇ, ਜਿਨ੍ਹਾਂ ਨੂੰ ਮਾਮਲੇ ਦੇ ਸ਼ਿਕਾਇਤਕਰਤਾ ਸੇਵਾਮੁਕਤੀ ਐਸਐਸਪੀ ਸ਼ਿਵ ਕੁਮਾਰ ਦੇ ਘਰ ਤੋਂ ਐਸਆਈਟੀ ਟੀਮ ਨੇ ਸਰਚ ਕਰ ਕਬਜ਼ਾ ਵਿਚ ਲਿਆ ਸੀ। 

ਸੀਬੀਆਈ ਨੇ ਸਾਰੇ ਦਸਤਾਵੇਜ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ। ਆਈਜੀਪੀ ਦੇ ਦਫ਼ਤਰ-ਕਮ- ਰਿਹਾਇਸ਼ 'ਤੇ ਸੀਬੀਆਈ ਟੀਮ ਦੇ ਰੇਡ ਕਰਨ ਨਾਲ ਪੂਰੇ ਕੰਪਲੈਕਸ ਵਿਚ ਭਾਜੜ ਮਚੀ ਰਹੀ। ਇਥੇ ਤੱਕ ਦੀ ਪੰਜਾਬ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ 'ਚ ਵੀ ਸੀਬੀਆਈ ਛਾਪਾ ਮਾਰਨ ਦੀ ਸੂਚਨਾ ਅੱਗ ਦੀ ਤਰ੍ਹਾਂ ਫੈਲੀ। ਸ਼ਿਕਾਇਤਕਰਤਾ ਸੇਵਾਮੁਕਤ ਐਸਐਸਪੀ ਸ਼ਿਵ ਕੁਮਾਰ ਨੇ ਸੀਬੀਆਈ ਨੂੰ ਦੱਸਿਆ ਕਿ ਸਾਲ 2012 ਵਿਚ ਉਨ੍ਹਾਂ ਉਤੇ ਦਰਜ ਕੇਸ ਖ਼ਤਮ ਹੋ ਗਿਆ ਸੀ ਪਰ ਦੁਬਾਰਾ ਕੇਸ ਖੁਲ੍ਹਣ ਕਰ ਕੇ ਉਨ੍ਹਾਂ ਨੂੰ ਫਸਾਉਣ ਦੀ ਸਾਜਿਸ਼ਾਂ ਸ਼ੁਰੂ ਕੀਤੀਆਂ ਗਈਆਂ। ਇਲਜ਼ਾਮ ਹੈ ਕਿ ਇਸ ਦੇ ਲਈ ਫਿਰੋਜ਼ਪੁਰ, ਆਈਜੀਪੀ ਗੁਰਿੰਦਰ ਸਿੰਘ  ਢਿੱਲੋਂ ਤੋਂ ਇਕ ਐਸਆਈਟੀ ਗਠਿਤ ਕੀਤਾ। 

ਐਸਆਈਟੀ ਨੇ ਉਨ੍ਹਾਂ ਦੇ ਘਰ 'ਤੇ ਰੇਡ ਕਰ ਕਈ ਦਸਤਾਵੇਜ਼ ਅਤੇ ਹੋਰ ਚੀਜ਼ਾਂ ਕਬਜ਼ੇ ਵਿਚ ਲਏ। ਬਕੌਲ ਸ਼ਿਕਾਇਤਕਰਤਾ ਸ਼ਿਵ ਕੁਮਾਰ ਉਨ੍ਹਾਂ ਦਾ ਮਾਮਲਾ ਕਮਜ਼ੋਰ ਕਰਨ ਲਈ ਉਨ੍ਹਾਂ ਤੋਂ ਭਾਰੀ - ਭਰਕਮ ਰਿਸ਼ਵਤ ਮੰਗੀ ਗਈ। ਰਿਸ਼ਵਤ ਦੀ ਪਹਿਲੀ ਰਕਮ ਪੰਜ ਲੱਖ ਰੁਪਏ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ - 35 ਵਿਚ ਲੈ ਗਏ। ਦੂਜੀ ਕਿਸ਼ਤ ਵਿਚ ਉਨ੍ਹਾਂ ਨੂੰ ਬਾਕੀ ਦਸ ਲੱਖ ਰੁਪਏ ਲੁਧਿਆਣਾ ਮੰਗਵਾਏ।