ਕੇਜਰੀਵਾਲ ਸਹੀ ਸਿਆਸਤਦਾਨ ਨਹੀਂ : ਸੁੱਚਾ ਸਿੰਘ ਛੋਟੇਪੁਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦਾ ਮੁੱਖੀ ਅਰਵਿੰਦ ਕੇਜਰੀਵਾਲ ਚੰਗਾ ਅਫ਼ਸਰ ਤਾ ਰਿਹਾ ਹੋਵੇਗਾ ਪਰ ਚੰਗਾ ਸਿਆਸਤਦਾਨ ਨਹੀਂ ਉਸ ਵੱਲੋਂ ਹਮੇਸਾਂ ਹੱਕ ਤੇ ਸੱਚ ਦੀ ਗੱਲ ਕਰਨ ਵਾਲੇ...........

Sucha Singh Chhotepur With Workers

ਡੇਅਰੀਵਾਲ : ਆਮ ਆਦਮੀ ਪਾਰਟੀ ਦਾ ਮੁੱਖੀ ਅਰਵਿੰਦ ਕੇਜਰੀਵਾਲ ਚੰਗਾ ਅਫ਼ਸਰ ਤਾ ਰਿਹਾ ਹੋਵੇਗਾ ਪਰ ਚੰਗਾ ਸਿਆਸਤਦਾਨ ਨਹੀਂ ਉਸ ਵੱਲੋਂ ਹਮੇਸਾਂ ਹੱਕ ਤੇ ਸੱਚ ਦੀ ਗੱਲ ਕਰਨ ਵਾਲੇ ਚੰਗੇ ਚੰਗੇ ਸਿਆਸਤਦਾਨਾਂ ਨੂੰ ਪਾਰਟੀ 'ਚੋਂ ਕਰ ਦਿੱਤਾ। ਜਿਨ੍ਹਾਂ ਵਿੱਚ ਜੋਗਿੰਦਰ ਯਾਦਵ, ਪ੍ਰਸਾਤ ਭੂਸਣ ਸਮੇਤ ਅਨੇਕਾਂ ਨਾਮ ਆਉਦੇ ਹਨ। ਉਪਰੋਕਤ ਵਿਚਾਰ ਆਪਣਾ ਪੰਜਾਬ ਪਾਰਟੀ ਦੇ ਮੁੱਖੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਪਿੰਡ ਡੇਅਰੀਵਾਲ ਵਿਖੇ ਦਲਯੋਧ ਸਿੰਘ ਡੇਅਰੀਵਾਲ ਦੇ ਘਰ ਹੋਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੇ  ।

ਸ. ਛੋਟੇਪੁਰ ਨੇ ਕਿਹਾ ਕਿ ਜਦ ਉਨ੍ਹਾਂ ਦਿੱਲੀ ਵਾਲੀ ਟੀਮ ਤੇ ਦੋਸ ਲਾਏ ਸਨ ਕਿ ਇਹ ਲੋਕਾਂ ਨੂੰ ਪਾਰਟੀ ਫੰਡਾ ਦੇ ਨਾਮ ਤੇ ਲੁੱਟ ਰਹੇ ਹਨ ਇਹ ਚਰਿੱਤਰ ਹੀਨ ਹਨ ਔਰਤਾਂ ਦਾ ਸੋਸਣ ਕਰਦੇ ਹਨ। ਉਸ ਟਾਈਮ ਤੇ ਕੋਈ ਵੀ ਪੰਜਾਬੀ ਜਾ ਪਾਰਟੀ ਵਿੱਚ ਬੈਠੇ ਲੋਕ ਮੰਨਣ ਲਈ ਤਿਆਰ ਨਹੀਂ ਸਨ। ਪਰ ਅੱਜ ਹਰ ਕੋਈ ਕਹਿ ਰਿਹਾ ਕਿ ਦਿੱਲੀ ਵਾਲੇ ਗੰਦੇ ਬੰਦੇ ਹਨ । ਉਨ੍ਹਾਂ ਅਨੇਕਾਂ ਤਰ੍ਹਾਂ ਦੇ ਕੁਕਰਮ ਕੀਤੇ ਹਨ ਉਹ ਟਿਕਟਾਂ ਵੇਚਦੇ ਰਹੇ ਹਨ। ਅੱਜ ਵਿਦੇਸਾਂ 'ਚੋ ਉਨ੍ਹਾਂ ਨੂੰ ਕਈ ਆਪ ਦੇ ਰਹੇ ਵਲੰਟੀਅਰਾਂ ਦੇ ਫੋਨ ਆਉਦੇ ਹਨ ਕਿ ਜਥੇ. ਜੀ ਪੰਜਾਬ ਦੇ ਲੋਕ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ।

ਦਿੱਲੀ ਵਾਲੇ ਅਰਬਾਂ ਰੁਪਏ ਪੰਜਾਬੀਆਂ ਤੇ ਐੱਨ.ਆਰ.ਆਈ ਤੋਂ ਲੈ ਕੇ ਗਏ ਪਰ ਕੁੱਝ ਦਿੱਲੀ ਦੇ ਡਕਟੇਟਰਾ ਕਰਨ ਸਰਕਾਰ ਨਹੀਂ ਬਣ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਗਣ ਅਤੇ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਅੱਜ ਮੈਂ ਅਨੇਕਾਂ ਸਿਆਸਤਦਾਨ ਗਿਣਾ ਸਕਦਾ ਹਾਂ ਕਿ ਜਿਹੜੇ ਸਤਾ 'ਚ ਆਉਣ ਤੋਂ ਬਾਅਦ ਕਰੋੜਾਂ ਰੁਪਏ ਦੀ ਜਾਇਦਾਦ ਦੇ ਮਾਲਿਕ ਬਣ ਗਏ ਹਨ। ਜਦ ਪਹਿਲਾ ਇਕ ਏਕੜ ਤੋਂ ਵੀ ਘੱਟ ਰਕਬੇ ਦੇ ਮਾਲਿਕ ਸਨ। ਉਨ੍ਹਾਂ ਕਿਹਾ ਕਿ ਉਹ ਹਰ ਪਿੰਡ 'ਚ ਆਪਣੇ ਯੂਨਿਟ ਸਥਾਪਿਤ ਕਰਨਗੇ। ਇਸ ਮੌਕੇ ਅਮਨਦੀਪ ਸਿੰਘ, ਦਲਯੋਧ ਸਿੰਘ, ਸਤਿੰਦਰ ਸਿੰਘ ਆਦਿ ਹਾਜ਼ਰ ਸਨ।