SOI ਦੇ ਪ੍ਰਧਾਨ ਪਰਮਿੰਦਰ ਬਰਾੜ ਨੂੰ ਵੀ ਹੋਇਆ ਕੋਰੋਨਾ ਵਾਇਰਸ, ਹੋਏ ਇਕਾਂਤਵਾਸ
ਭਾਰਤੀ ਵਿਦਿਆਰਥੀ ਸੰਗਠਨ (Students Organization of India) ਦੇ ਪ੍ਰਧਾਨ ਅਤੇ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਰਾੜ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ
ਚੰਡੀਗੜ੍ਹ: ਭਾਰਤੀ ਵਿਦਿਆਰਥੀ ਸੰਗਠਨ (Students Organization of India) ਦੇ ਪ੍ਰਧਾਨ ਅਤੇ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਰਾੜ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਉਹਨਾਂ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਨੇ ਅਪਣੇ ਆਪ ਨੂੰ ਅਤੇ ਅਪਣੇ ਪਰਿਵਾਰਕ ਮੈਂਬਰਾਂ ਨੂੰ ਇਕਾਂਤਵਾਸ ਕਰ ਲਿਆ ਸੀ।
ਬੀਤੇ ਦਿਨ ਉਹਨਾਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਉਹਨਾਂ ਨੇ ਪੋਸਟ ਵਿਚ ਲਿਖਿਆ, ‘ਮੈਂ ਬਿਲਕੁਲ ਤੰਦਰੁਸਤ ਸੀ, ਪਰ ਨਾਨਾ ਜੀ ਦੇ ਭੋਗ ਤੋਂ ਬਾਅਦ ਮੇਰੇ ਵੱਲੋਂ ਕਰਵਾਏ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਮੈਂ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ।
ਮੇਰੀ ਉਹਨਾਂ ਸਾਰੇ ਸੱਜਣਾ ਨੂੰ ਸਨਿਮਰ ਬੇਨਤੀ ਹੈ ਜਿਹੜੇ ਭੋਗ ਦੀਆਂ ਰਸਮਾਂ ਵਿਚ ਸਾਮਲ ਹੋਏ ਸਨ। ਉਹ ਵੀ ਆਪਣੇ ਆਪ ਨੂੰ ਇਕਾਂਤਵਾਸ ਜ਼ਰੂਰ ਕਰਨ ਅਤੇ ਕਿਸੇ ਕਿਸਮ ਦੇ ਕੋਰੋਨਾ ਲੱਛਣ ਦਿਖਣ ਉੱਤੇ ਆਪਣਾ ਟੈਸਟ ਜ਼ਰੂਰ ਕਰਵਾਉਣ। ਮੇਰੇ ਮਾਤਾ ਪਿਤਾ ਵੀ ਠੀਕ ਮਹਿਸੂਸ ਨਹੀਂ ਸਨ ਕਰ ਰਹੇ, ਉਹਨਾਂ ਦਾ ਟੈਸਟ ਵੀ ਪਾਜ਼ੇਟਿਵ ਆਇਆ ਹੈ’।