ਟੈਂਡਰ ਘੁਟਾਲਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਘੇਰਨ ਦੀ ਤਿਆਰੀ! ਪੀਏ ਮੀਨੂੰ ਪੰਕਜ ਮਲਹੋਤਰਾ ਨਾਮਜ਼ਦ

ਏਜੰਸੀ

ਖ਼ਬਰਾਂ, ਪੰਜਾਬ

ਵਿਜੀਲੈਂਸ ਨੇ ਫੂਡ ਸਪਲਾਈ ਵਿਭਾਗ ਦੀਆਂ ਗੱਡੀਆਂ 'ਤੇ ਜਾਅਲੀ ਨੰਬਰ ਲਗਾ ਕੇ ਟਰਾਂਸਪੋਰਟ ਦਾ ਠੇਕਾ ਲੈਣ ਵਾਲੇ ਤੇਲੂ ਰਾਮ ਨੂੰ ਗ੍ਰਿਫਤਾਰ ਕੀਤਾ ਸੀ।

Ex-Punjab minister Bharat Bhushan Ashu's aide nominated

 

ਲੁਧਿਆਣਾ: ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿਚ ਜਿੱਥੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਪਹਿਲਾਂ ਹੀ ਇਲਜ਼ਾਮ ਲੱਗ ਚੁੱਕੇ ਹਨ। ਇਸ ਦੇ ਨਾਲ ਹੀ ਇਸ ਮਾਮਲੇ 'ਚ ਵਿਜੀਲੈਂਸ ਨੇ ਆਸ਼ੂ ਦੇ ਕਰੀਬੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਨੇ ਪੀਏ ਮੀਨੂੰ ਪੰਕਜ ਮਲਹੋਤਰਾ ਨੂੰ ਨਾਮਜ਼ਦ ਕੀਤਾ ਹੈ। ਇਸ ਮਾਮਲੇ ਵਿਚ ਜਗਰੂਪ ਸਿੰਘ ਅਤੇ ਸੰਦੀਪ ਭਾਟੀਆ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

Bharat Bhushan Ashu

ਬੁੱਧਵਾਰ ਨੂੰ ਵਿਜੀਲੈਂਸ ਨੇ ਫੂਡ ਸਪਲਾਈ ਵਿਭਾਗ ਦੀਆਂ ਗੱਡੀਆਂ 'ਤੇ ਜਾਅਲੀ ਨੰਬਰ ਲਗਾ ਕੇ ਟਰਾਂਸਪੋਰਟ ਦਾ ਠੇਕਾ ਲੈਣ ਵਾਲੇ ਤੇਲੂ ਰਾਮ ਨੂੰ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਤੇਲੂਰਾਮ ਦਾ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਿਸ ਰਿਮਾਂਡ 'ਚ ਤੇਲੂਰਾਮ ਕਈ ਅਹਿਮ ਖੁਲਾਸੇ ਕਰ ਸਕਦਾ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਵੇਗਾ ਕਿ ਰੋਜ਼ਾਨਾ ਕਿੰਨੀਆਂ ਗੱਡੀਆਂ ਭੇਜੀਆਂ ਜਾਂਦੀਆਂ ਸਨ ਅਤੇ ਕਿਹੜੇ-ਕਿਹੜੇ ਅਫਸਰਾਂ ਨੇ ਇਸ ਵਿਚ ਕਮਿਸ਼ਨ ਕੀਤਾ ਸੀ। ਕਿਹੜੇ ਸੂਬਿਆਂ ਨੂੰ ਗੱਡੀਆਂ ਭੇਜੀਆਂ ਗਈਆਂ? ਅਨਾਜ ਲਈ ਗੋਦਾਮ ਕਿੱਥੇ ਰੱਖੇ ਗਏ ਸਨ? 

Meenu Pankaj Malhotra

ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੀਨੂੰ ਮਲਹੋਤਰਾ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਪਰ ਉਹ ਪਹਿਲਾਂ ਹੀ ਫਰਾਰ ਹੋ ਗਿਆ। ਮੀਨੂ ਪੰਕਜ ਮਲਹੋਤਰਾ ਦੇ ਤੇਲੂਰਾਮ ਨਾਲ ਚੰਗੇ ਸਬੰਧ ਹਨ। ਦੋਵਾਂ ਦੀ ਪੈਸਿਆਂ ਦੀ ਭਾਈਵਾਲੀ ਵੀ ਦੱਸੀ ਜਾ ਰਹੀ ਹੈ, ਜਿਸ ਕਾਰਨ ਵਿਜੀਲੈਂਸ ਮੀਨੂੰ ਮਲਹੋਤਰਾ ਦੀ ਭਾਲ ਕਰ ਰਹੀ ਹੈ। ਮੀਨੂੰ ਮਲਹੋਤਰਾ ਕਾਂਗਰਸ ਵਰਕਰ ਹੈ ਪਰ ਉਹ ਆਪਣੇ ਆਪ ਨੂੰ ਆਸ਼ੂ ਦਾ ਪੀਏ ਦੱਸਦਾ ਰਿਹਾ ਹੈ। ਮੀਨੂੰ ਮਲਹੋਤਰਾ ਜਵਾਹਰ ਨਗਰ ਮਾਰਕੀਟ ਵਿਚ ਰਹਿੰਦਾ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਨੇ ਆਸ਼ੂ ਮਾਮਲੇ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ।

Telu Ram

ਉਹਨਾਂ ਕਿਹਾ ਕਿ ਟੈਂਡਰ ਡੀਸੀ ਦੀ ਅਗਵਾਈ ਵਿਚ ਕਮੇਟੀਆਂ ਵੱਲੋਂ ਅਲਾਟ ਕੀਤੇ ਜਾਂਦੇ ਹਨ। 'ਆਪ' ਸਰਕਾਰ ਬਦਲੇ ਦੀ ਰਾਜਨੀਤੀ ਕਰਦੇ ਹੋਏ ਮੈਨੂੰ ਫਸਾ ਰਹੀ ਹੈ। ਆਸ਼ੂ ਦੀ ਕੌਂਸਲਰ ਪਤਨੀ ਮਮਤਾ ਆਸ਼ੂ ਨੇ ਵੀ ਕਿਹਾ ਸੀ ਕਿ ਜੇਕਰ ਉਸ ਦੇ ਪਤੀ ਨੇ ਗਲਤ ਕੀਤਾ ਹੈ ਤਾਂ ਉਸ ਨੂੰ ਸਜ਼ਾ ਦਿਓ ਪਰ ਸੀਐੱਮ ਭਗਵੰਤ ਮਾਨ ਸੂਬੇ ਦੀਆਂ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਅਜਿਹਾ ਕਰ ਰਹੇ ਹਨ। ਆਸ਼ੂ 'ਤੇ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਦੋਸ਼ ਹੈ। ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ। ਆਸ਼ੂ 'ਤੇ ਛੋਟੇ ਠੇਕੇਦਾਰਾਂ ਵੱਲੋਂ ਪੰਜਾਬ ਦੀਆਂ ਮੰਡੀਆਂ ਵਿਚ ਲੇਬਰ ਅਤੇ ਟਰਾਂਸਪੋਰਟੇਸ਼ਨ ਦੇ ਟੈਂਡਰਾਂ ਵਿਚ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਗਏ ਸਨ। ਛੋਟੇ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ 20-25 ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ। ਹਾਲਾਂਕਿ ਆਸ਼ੂ ਨੇ ਕਿਹਾ ਕਿ ਉਸ 'ਤੇ ਸਾਜ਼ਿਸ਼ ਤਹਿਤ ਦੋਸ਼ ਲਾਏ ਜਾ ਰਹੇ ਹਨ। ਸੱਚ ਦੀ ਜਿੱਤ ਹੋਵੇਗੀ।