24 ਘੰਟਿਆਂ 'ਚ ਕੋਰੋਨਾ ਦੇ ਕਰੀਬ 98 ਹਜ਼ਾਰ ਨਵੇਂ ਮਰੀਜ਼ ਮਿਲੇ

ਏਜੰਸੀ

ਖ਼ਬਰਾਂ, ਪੰਜਾਬ

24 ਘੰਟਿਆਂ 'ਚ ਕੋਰੋਨਾ ਦੇ ਕਰੀਬ 98 ਹਜ਼ਾਰ ਨਵੇਂ ਮਰੀਜ਼ ਮਿਲੇ

image

image

ਕੇਸ 51 ਲੱਖ ਤੋਂ ਪਾਰ ਹੋਏ, ਹੁਣ ਤਕ 83 ਹਜ਼ਾਰ 198 ਲੋਕਾਂ ਦੀ ਮੌਤ ਹੋਈ
 

ਨਵੀਂ ਦਿੱਲੀ, 17 ਸਤੰਬਰ : ਭਾਰਤ ਵਿਚ ਕੋਰੋਨਾ ਵਾਇਰਸ ਦਾ ਅੰਕੜਾ 51 ਲੱਖ ਨੂੰ ਪਾਰ ਕਰ ਗਿਆ ਹੈ। ਹੁਣ ਤਕ 51 ਲੱਖ 18 ਹਜ਼ਾਰ 254 ਵਿਅਕਤੀ ਲਾਗ ਲੱਗ ਚੁੱਕੇ ਹਨ। 24 ਘੰਟਿਆਂ ਵਿਚ ਕੋਰੋਨਾ ਦੇ ਰਿਕਾਰਡ 97 ਹਜ਼ਾਰ 894 ਨਵੇਂ ਮਰੀਜ਼ ਪਾਏ ਗਏ। ਇਸ ਤੋਂ ਪਹਿਲਾਂ 11 ਸਤੰਬਰ ਨੂੰ 97 ਹਜ਼ਾਰ 754 ਕੇਸਾਂ ਵਿਚ ਵਾਧਾ ਹੋਇਆ ਸੀ। ਬੁੱਧਵਾਰ ਨੂੰ, 1,132 ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਤੋਂ ਹੁਣ ਤਕ 83 ਹਜ਼ਾਰ 198 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਰਾਹਤ ਦੀ ਗੱਲ ਹੈ ਕਿ ਇਲਾਜ ਕੀਤੇ ਗਏ ਲੋਕਾਂ ਦੀ ਗਿਣਤੀ ਵੀ 40 ਲੱਖ ਤੋਂ ਪਾਰ ਹੋ ਗਈ ਹੈ। ਹੁਣ ਤਕ 40 ਲੱਖ 25 ਹਜ਼ਾਰ 80 ਵਿਅਕਤੀ ਠੀਕ ਹੋ ਚੁੱਕੇ ਹਨ। ਬੁੱਧਵਾਰ ਨੂੰ ਰਿਕਾਰਡ 82 ਹਜ਼ਾਰ 922 ਲੋਕਾਂ ਨੂੰ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ। ਇਸ ਸਮੇਂ 10 ਲੱਖ 9 ਹਜ਼ਾਰ 976 ਮਰੀਜ਼ ਅਜੇ ਵੀ ਇਲਾਜ ਅਧੀਨ ਹਨ।
ਕੋਰੋਨਾ ਵਾਇਰਸ ਮਹਾਂਮਾਰੀ ਵਿਰੁਧ ਲੜਾਈ ਵਿਚ ਸਤੰਬਰ ਭਾਰਤ ਲਈ ਮਾੜਾ ਮਹੀਨਾ ਸਾਬਤ ਹੋ ਰਿਹਾ ਹੈ। ਭਾਰਤ ਵਿਚ 15 ਦਿਨਾਂ ਵਿਚ 13,08,991 ਕੇਸ ਦਰਜ ਕੀਤੇ ਗਏ, ਸੰਯੁਕਤ ਰਾਜ ਅਤੇ ਬ੍ਰਾਜ਼ੀਲ ਵਿਚ 5,57,657 ਕੇਸ ਦਰਜ ਹੋਏ ਜੋ ਇਸ ਸੂਚੀ ਵਿਚ ਤੀਜੇ ਨੰਬਰ 'ਤੇ ਹਨ, ਉਥੇ 4,83,299 ਮਾਮਲੇ ਦਰਜ ਕੀਤੇ ਗਏ। ਇੰਨਾ ਹੀ ਨਹੀਂ, ਵਾਇਰਸਾਂ ਕਾਰਨ ਹੋਈਆਂ ਮੌਤਾਂ ਦੀ ਸੂਚੀ ਵਿਚ ਵੀ ਭਾਰਤ ਸੱਭ ਤੋਂ ਉੱਪਰ ਹੈ।             (ਪੀ.ਟੀ.ਆਈ)