ਸਿੱਖਾਂ 'ਤੇ ਹਮਲੇ ਨਾਲ ਸਰੂਪਾਂ ਬਾਰੇ ਅਪਣੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੀ ਸ਼੍ਰੋਮਣੀ ਕਮੇਟੀ : ਸਰਨਾ

ਏਜੰਸੀ

ਖ਼ਬਰਾਂ, ਪੰਜਾਬ

ਸਿੱਖਾਂ 'ਤੇ ਹਮਲੇ ਨਾਲ ਸਰੂਪਾਂ ਬਾਰੇ ਅਪਣੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੀ ਸ਼੍ਰੋਮਣੀ ਕਮੇਟੀ : ਸਰਨਾ

image

ਨਵੀਂ ਦਿੱਲੀ, 17 ਸਤੰਬਰ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਅਸਲੀਅਤ ਦਸਣ ਦੀ ਮੰਗ ਕਰ ਰਹੇ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਟਾਸਕ ਫ਼ੋਰਸ ਵਲੋਂ ਕੀਤੀ ਗਈ ਖਿੱਚ-ਧੂਹ ਕਰ ਕੇ ਭਵਿੱਖ ਵਿਚ ਬਾਦਲਾਂ ਤੇ ਸ਼੍ਰੋਮਣੀ ਕਮੇਟੀ ਨੂੰ ਭਾਰੀ ਕੀਮਤ ਚੁਕਾਣੀ ਪਵੇਗੀ। ਇਸ ਗੁੰਡਾਗਰਦੀ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਦੋਸ਼ ਲਾਇਆ,“ਟਾਸਕ ਫ਼ੋਰਸ ਦੀ ਕਾਰਵਾਈ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਕੀਤੀ ਗਈ ਹੈ। ਗੋਬਿੰਦ ਸਿੰਘ ਲੌਂਗੋਵਾਲ ਨੂੰ ਬਾਦਲਾਂ ਦੇ ਗ਼ਲਬੇ ਵਿਚੋਂ ਨਿਕਲ ਕੇ, ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਚਾਹੀਦਾ ਹੈ ਤੇ ਪਾਵਨ ਸਰੂਪਾਂ ਬਾਰੇ ਸੱਚ ਪੰਥ ਨੂੰ ਦਸਣਾ ਚਾਹੀਦਾ ਹੈ। ਪਾਠ ਕਰ ਰਹੇ ਸਿੱਖਾਂ 'ਤੇ ਹਮਲਾ ਕਰਨ ਨਾਲ ਸਾਡੇ ਸਾਰਿਆਂ ਦੇ ਹਿਰਦੇ ਦੁਖੀ ਹਨ। ਅਕਾਲੀ ਦਲ ਦਿੱਲੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੁੱਦੇ 'ਤੇ ਸਿੱਖ ਜਥੇਬੰਦੀਆਂ ਨਾਲ ਹੈ। ਇਹ ਕਾਰਵਾਈ ਬਰਗਾੜੀ ਕਾਂਡ ਤੋਂ ਘੱਟ ਨਹੀਂ।''