ਸਕਾਲਰਸ਼ਿਪ ਘਪਲੇ ਵਿਰੁਧ ਬੈਂਸ ਭਰਾਵਾਂ ਵਲੋਂ ਪ੍ਰਦਰਸ਼ਨ, ਗ੍ਰਿਫ਼ਤਾਰ ਫਿਰ ਰਿਹਾਅ

ਏਜੰਸੀ

ਖ਼ਬਰਾਂ, ਪੰਜਾਬ

ਸਕਾਲਰਸ਼ਿਪ ਘਪਲੇ ਵਿਰੁਧ ਬੈਂਸ ਭਰਾਵਾਂ ਵਲੋਂ ਪ੍ਰਦਰਸ਼ਨ, ਗ੍ਰਿਫ਼ਤਾਰ ਫਿਰ ਰਿਹਾਅ

image

ਜਲੰਧਰ, 17 ਸਤੰਬਰ (ਲੱਖਵਿੰਦਰ ਸਿੰਘ ਲੱਕੀ) : ਜਲੰਧਰ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ ਹੋਏ 63 ਕਰੋੜ ਦੇ ਘਪਲੇ ਵਿਰੁਧ ਲੋਕ ਇਨਸਾਫ਼ ਪਾਰਟੀ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁਧ ਪ੍ਰਦਰਸ਼ਨ ਕੀਤਾ। ਆਟੋ ਰਿਕਾਸ਼ਿਆਂ ਵਿਚ ਆਏ ਬੈਂਸ ਭਾਰਾਵਾਂ ਦੇ ਨਾਲ ਪਾਰਟੀ ਵਰਕਰਾਂ ਨੇ 'ਸਾਧੂ ਨਹੀਂ ਇਹ ਚੋਰ ਹੈ' ਦੇ ਨਾਹਰਿਆਂ ਨਾਲ ਜਲੰਧਰ ਗੂੰਜਣ ਲਾ ਦਿਤਾ। ਕਾਂਗਰਸੀ ਆਗੂ ਧਰਮਸੋਤ ਵਿਰੁਧ ਰੈਲੀ ਕਢਣ ਤੋਂ ਪਹਿਲਾਂ ਹੀ ਪੁਲਿਸ ਨੇ ਬੈਂਸ ਭਾਰਵਾਂ ਨੂੰ ਹਿਰਾਸਤ ਵਿਚ ਲੈ ਲਿਆ। ਬੈਂਸ ਭਰਾਵਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਸਾਂ ਵਿਚ ਬਿਠਾ ਕੇ ਪੁਲਿਸ ਲੈ ਗਈ। ਹਰਸਿਮਰਤ ਸਿੰਘ ਬੈਂਸ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ, ਜਦੋਂ ਤਕ ਸਾਧੂ ਸਿੰਘ ਧਰਮਸੋਤ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੰਮਾ ਪਿੰਡ ਚੌਕ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ 63 ਕਰੋੜ ਰੁਪਏ ਦੇ ਦੋਸ਼ਾਂ ਵਿਚ ਘਿਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁਧ ਮਾਮਲਾ ਦਰਜ ਕਰਨ ਤੇ ਮਾਮਲੇ ਦੀ ਉਚ ਪਧਰੀ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਦਲਿਤ ਵਿਦਿਆਰਥੀਆਂ ਨੂੰ ਨਾਲ ਲੈ ਕੇ ਰੋਸ ਰੈਲੀ ਕੱਢਣ ਦਾ ਪ੍ਰੋਗਰਾਮ ਉਲੀਕਿਆ ਸੀ।

ਵਿਧਾਇਕ ਸਿਮਰਜੀਤ ਸਿੰਘ ਬੈਂਸ, ਵਿਧਾਇਕ ਬਲਵਿੰਰ ਸਿੰਘ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਫਿਰ ਰਿਹਾਅ ਕਰ ਦਿਤਾ ਗਿਆ