ਦਿਨਦਹਾੜੇ ਅਗਵਾ ਹੋਇਆ ਬੱਚਾ ਪੁਲਿਸ ਨੇ ਸਿਰਫ਼ 8 ਘੰਟਿਆਂ ਵਿਚ ਕੀਤਾ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

2 ਕਾਰ ਸਵਾਰ ਵਿਅਕਤੀ ਬੱਚੇ ਨੂੰ ਚੁੱਕ ਕੇ ਹੋ ਗਏ ਸਨ ਫਰਾਰ

file photo

 ਬੀਤੇ ਦਿਨੀਂ ਜਿਲ੍ਹਾ ਮੋਗਾ ਦੇ ਹਲਕਾ ਬਾਘਾਪੁਰਾਣਾ ਦੇ ਮੁਦਕੀ ਰੋੋਡ ਤੇ ਸਥਿਤ ਪਿੰਡ ਦੇ ਬੱਚੇ ਨੂੰ  ਦਿਨ-ਦਿਹਾੜੇ ਤਕਰੀਬਨ 12:30. ਵਜੇ ਦੇ ਕਰੀਬ  ਅਗਵਾ ਕਰ ਕੇ ਲੈ ਕੇ ਜਾਣ ਦੇ ਮਾਮਲੇ ਨਾਲ  ਬਾਘਾ ਪੁਰਾਣਾ ਸ਼ਹਿਰ ਵਿੱਚ ਸਨਸਨੀ ਫੈਲ ਗਈ ਸੀ।

ਜਿਸ ਨੂੰ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਵੱਲੋਂ ਕੀਤੀਆ ਸਖ਼ਤ ਹਦਾਇਤਾਂ ਦੇ ਚੱਲਦਿਆਂ ਪੁਲਿਸ ਨੇ ਭਾਰੀ ਜੱਦੋ ਜਹਿਦ ਕਰ ਕੇ ਸਿਰਫ਼ 8 ਘੰਟਿਆਂ ਵਿਚ ਰਾਤ ਦੇ ਕਰੀਬ 8:30 ਵਜੇ ਪਿੰਡ ਡੇਮਰੂੰ ਵਿਚੋਂ ਬਰਾਮਦ ਕਰ ਕੇ ਮਾਪਿਆ ਦੇ ਹਵਾਲੇ ਕੀਤਾ ਹੈ।

ਬੱਚੇ ਅਮਨਦੀਪ ਸਿੰਘ  ਦੀ ਮਾਂ ਨੇ ਦੱਸਿਆ ਕਿ ਇੱਥੇ ਸਾਡੀ ਮਿਸਤਰੀ ਦੀ ਦੁਕਾਨ ਹੈ ਹਰ ਰੋਜ ਦੀ ਤਰ੍ਹਾਂ ਬੱਚਾ ਇਥੇ ਹੀ ਖੇਡਣ ਲਈ ਆਉਂਦਾ  ਹੈ। 2 ਵਿਅਕਤੀ ਕਾਰ  ਸਵਾਰ ਆਏ ਅਤੇ ਬੱਚੇ ਨੂੰ ਚੁੱਕ ਕੇ ਲੈ ਗਏ ਸਾਡੀ ਕਿਸੇ  ਦੇ ਨਾਲ ਕੋਈ ਵੀ ਦੁਸ਼ਮਨੀ ਨਹੀਂ ਹੈ ਸਾਨੂੰ ਕੁੱਝ ਨਹੀਂ ਪਤਾ ਹੈ ਕਿ ਸਾਡੇ ਬੱਚੇ ਨੂੰ ਕੌਣ ਚੁੱਕ ਕੇ ਲੈ ਗਏ। 

ਦਿਨ-ਦਹਾੜੇ ਅਜਿਹੀ ਘਟਨਾਵਾਂ ਹੋਣਾ ਪੁਲਿਸ ਉੱਤੇ ਸਵਾਲਿਆ ਨਿਸ਼ਾਨ ਖੜੇ ਕਰ ਹਨ  ਦੁਕਾਨ ਉੱਤੇ ਕੰਮ ਕਰਦੇ ਮੁੰਡੇ ਆਕਾਸ਼ਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਮੇਰੇ ਤੋਂ ਆਕੇ ਪਹਿਲਾਂ ਪਾਣੀ ਮੰਗਿਆ ਅਤੇ ਫਿਰ ਬੋਲੇ ਕਿ ਅਸੀਂ ਦਰਵਾਜੇ ਬਣਾਉਣ ਹਾਂ ਇਨ੍ਹੇ ਵਿੱਚ ਹੀ ਮੈਨੂੰ ਉਨ੍ਹਾਂ ਨੇ ਧੱਕਾ ਮਾਰਿਆ ਅਤੇ ਬੱਚੇ ਨੂੰ ਚੁੱਕ ਕੇ ਲੈ  ਗਏ ਸਨ।

ਪੁਲਿਸ ਨੇ ਤਿੰਨੇ ਦੋਸ਼ੀ ਬਸੰਤ ਸਿੰਘ ਉਰਫ਼ ਨੰਦੂ,ਨਿਰਮਲ ਸਿੰਘ ਉਰਫ਼ ਨਿਮ੍ਹਾ ਦੋਵੇਂ ਅਗਵਾਕਾਰ ਅਤੇ ਤੀਸਰਾ ਦੁਕਾਨ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਸੁਖਦੀਪ ਸਿੰਘ ਉਰਫ਼ ਸੁੱਖਾ ਵਾਸੀਅਨ ਪੰਜਗਰਾਈਂ ਨੂੰ ਵਰਤੀ ਗਈ ਮਾਰੂਤੀ ਕਾਰ ਸਮੇਤ ਕਾਬੂ ਕੀਤਾ ਹੈ।ਡੀ.ਐੱਸ.ਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਪੁਲਿਸ ਕਾਰਵਾਈ ਜਾਰੀ ਹੈ।