ਸੋਨੀ ਵਲੋਂ ਕਿਸਾਨਾਂ ਅਤੇ ਮਾਈਕਰੋ ਫ਼ੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ ਦੀ ਆਮਦਨ ਨੂੰ ਹੁਲਾਰਾ

ਏਜੰਸੀ

ਖ਼ਬਰਾਂ, ਪੰਜਾਬ

ਸੋਨੀ ਵਲੋਂ ਕਿਸਾਨਾਂ ਅਤੇ ਮਾਈਕਰੋ ਫ਼ੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ ਦੀ ਆਮਦਨ ਨੂੰ ਹੁਲਾਰਾ

image

ਚੰਡੀਗੜ੍ਹ, 17 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਫ਼ੂਡ ਪ੍ਰੋਸੈਸਿੰਗ ਮੰਤਰੀ ਸ਼੍ਰੀ ਉਮ ਪ੍ਰਕਾਸ਼ ਸੋਨੀ ਨੇ ਅੱਜ ਇਥੇ ਅਪਣੀ ਸਰਕਾਰੀ ਰਿਹਾਇਸ਼ 'ਤੇ 'ਵਨ ਡਿਸਟ੍ਰਿਕਟ ਵਨ ਪ੍ਰੋਡਕਟ' (ਓ.ਡੀ.ਓ.ਪੀ) ਦੀ ਰਿਪੋਰਟ ਜਾਰੀ ਕੀਤੀ, ਜੋ ਰਾਜ ਦੇ ਕਿਸਾਨਾਂ ਅਤੇ ਮਾਈਕਰੋ ਫ਼ੂਡ ਪ੍ਰੋਸੈਸਿੰਗ ਉਦਯੋਗਪਤੀਆਂ ਨੂੰ ਆਪਣੇ ਸਬੰਧਤ ਜ਼ਿਲ੍ਹੇ ਦੇ ਸੰਭਾਵੀ ਉਤਪਾਦਾਂ ਨੂੰ ਪ੍ਰਫੁੱਲਿਤ ਕਰਨ ਵਿਚ ਸਹਾਇਤਾ ਕਰੇਗੀ ਤਾਂ ਜੋ ਉਨ੍ਹਾਂ ਦੀ ਆਮਦਨੀ ਅਤੇ  ਵਿਸ਼ੇਸ਼  ਉਤਪਾਦਾਂ ਦੀ ਆਮ ਲੋਕਾਂ ਤਕ ਪਹੁੰਚ ਨੂੰ ਵਧਾਇਆ ਜਾ ਸਕੇ। ਵਿਗਿਆਨਕ ਦਸਤਾਵੇਜ਼ ਤਿਆਰ ਕਰਨ ਲਈ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ (ਪੀਏਆਈਸੀ) ਦੇ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਮੰਤਰੀ ਨੇ ਕਿਹਾ ਕਿ ਖੇਤੀ ਦੇ ਸਹਾਇਕ ਧੰਦਿਆਂ ਨਾਲ ਜੁੜੇ ਕੰਮਾਂ ਕਿਸਾਨਾਂ ਲਈ ਓਡੀਓਪੀ ਰਿਪੋਰਟ ਬਹੁਤ ਮਦਦਗਾਰ ਹੋਵੇਗੀ। ਉਨ੍ਹਾਂ ਕਿਹਾ ਕਿ