ਸੜਕਾਂ ‘ਤੇ ਭੀਖ ਮੰਗਣ ਉਤਰੇ ਬੇਰੁਜ਼ਗਾਰ ਅਧਿਆਪਕ, ਸੂਬਾ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ
ਰਾਤ ਨੂੰ ਮੋਮਬਤੀਆਂ ਜਗਾ ਕੇ ਅਤੇ ਥਾਲ਼ੀਆਂ ਖੜਕਾ ਕੇ ਲਗਾਏ ਜਾਣਗੇ ਨਾਅਰੇ
Teachers Protest
ਪਟਿਆਲਾ: ਬੀਤੇ ਦਿਨਾਂ ਤੋਂ ਪੰਜਾਬ ਵਿਚ ਬੇਰੁਜ਼ਗਾਰ ਡੀਪੀਈ ਅਧਿਅਪਕ ਯੂਨੀਅਨ ਵੱਲੋਂ ਟੈਂਕੀ ‘ਤੇ ਚੜ੍ਹ ਕੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਧਿਆਪਕ ਯੂਨੀਅਨ ਦੀ ਮੰਗ ਹੈ ਕਿ 873 ਡੀਪੀਈ ਦੀਆਂ ਪੋਸਟਾਂ ਵਿਚ ਸੋਧ ਕੀਤੀ ਜਾਵੇ ਅਤੇ ਇਹਨਾਂ ਵਿਚ ਹਜ਼ਾਰ ਪੋਸਟਾਂ ਦਾ ਵਾਧਾ ਕਰਵਾ ਕੇ ਕੁੱਲ 1873 ਪੋਸਟਾਂ ਕੀਤੀਆਂ ਜਾਣ।
ਇਸੇ ਮੰਗ ਨੂੰ ਲੈ ਕੇ ਆਲ ਪੰਜਾਬ ਬੇਰੁਜ਼ਗਾਰ ਡੀਪੀਈ ਅਧਿਆਪਕ ਯੂਨੀਅਨ ਪੰਜਾਬ ਨੇ ਸਰਹਿੰਦ ਰੋਡ ਤੋਂ ਹੁੰਦੇ ਹੋਏ ਪੁੱਡਾ ਗਰਾਊਂਡ ਤੱਕ ਭੀਖ ਮੰਗ ਕੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਜਾਵੇਗਾ।
ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਅੱਜ ਸ਼ਾਮ ਨੂੰ 8.08 ਮਿੰਟ 'ਤੇ ਯੂਨੀਅਨ ਵੱਲੋਂ ਮੋਮਬਤੀਆਂ ਜਗਾ ਕੇ ਅਤੇ ਥਾਲ਼ੀਆਂ ਖੜਕਾ ਕੇ ਬੇਰੁਜ਼ਗਾਰਾਂ ਨੂੰ 'ਰੁਜ਼ਗਾਰ ਦਿਓ ਜਾਂ ਫਿਰ ਕੁਰਸੀ ਖਾਲੀ ਕਰੋ' ਦੇ ਨਾਅਰੇ ਲਗਾ ਕੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ।