ਸਮਾਜਕ ਅਤੇ ਧਾਰਮਕ ਸਮਾਗਮਾਂ ਦੌਰਾਨ ਤੇਜ਼ੀ ਨਾਲ ਫੈਲ ਸਕਦਾ ਹੈ ਡੈਲਟਾ ਵਾਇਰਸ : ਮਾਹਰ
ਸਮਾਜਕ ਅਤੇ ਧਾਰਮਕ ਸਮਾਗਮਾਂ ਦੌਰਾਨ ਤੇਜ਼ੀ ਨਾਲ ਫੈਲ ਸਕਦਾ ਹੈ ਡੈਲਟਾ ਵਾਇਰਸ : ਮਾਹਰ
ਨਵੀਂ ਦਿੱਲੀ, 17 ਸਤੰਬਰ : ਕਿੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਦੇ ਡਰ ਦੌਰਾਨ ਤਉਹਾਰਾਂ ਦਾ ਮੌਸਮ ਅਤੇ ਇਸ ਦੌਰਾਨ ਲੋਕਾਂ ਦੇ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਮਹੱਤਵਪੂਰਨ ਕਾਰਕ ਸਾਬਤ ਹੋਵੇਗੀ | ਮਾਹਰਾਂ ਨੇ ਸ਼ੁਕਰਵਾਰ ਨੂੰ ਇਹ ਗੱਲ ਕਹੀ | ਉਨ੍ਹਾਂ ਕਿਹਾ ਕਿ ਤੀਜੀ ਲਹਿਰ ਦੇ ਸਬੰਧ ਵਿਚ ਵਾਇਰਸ ਦਾ ਇਕ ਨਵਾਂ ਰੂਪ ਨਿਰਣਾਇਕ ਸਾਬਤ ਹੋ ਸਕਦਾ ਹੈ ਕਿਉਂਕਿ ਤਿਉਹਾਰਾਂ ਦੌਰਾਨ ਲੋਕਾਂ ਦੀ ਭੀੜ ਵਿਚ ਇਸ ਦੇ ਤੇਜ਼ੀ ਨਾਲ ਫੈਲਣ ਦੀ ਵਧੇਰੇ ਸੰਭਾਵਨਾ ਹੋਵੇਗੀ | ਉਨ੍ਹਾਂ ਕਿਹਾ, Tਸਮਾਜਕ ਅਤੇ ਧਾਰਮਕ ਸਮਾਗਮਾਂ ਤੋਂ ਉਨ੍ਹਾਂ ਲੋਕਾਂ ਵਿਚ ਡੈਲਟਾ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ ਜਿਨ੍ਹਾਂ ਨੂੰ ਅਜੇ ਵੀ ਲਾਗ ਦਾ ਖ਼ਤਰਾ ਹੈ | ਇਸ ਲਈ ਇਸ ਗੱਲ 'ਤੇ ਜ਼ੋਰ ਦੇ
ਕੇ ਸਲਾਹ ਦਿਤੀ ਜਾਂਦੀ ਹੈ ਕਿ ਲੋਕ ਪੂਰੀ ਇਮਾਨਦਾਰੀ ਨਾਲ ਕੋਵਿਡ ਅਨੁਕੂਲ ਵਿਵਹਾਰ ਅਪਣਾਉਣ ਅਤੇ ਪ੍ਰਸ਼ਾਸਨ ਨੂੰ ਸਮਾਜਕ ਇਕੱਠ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ |
ਉਥੇ ਹੀ, ਆਲ ਇੰਡੀਆ ਇੰਸਟੀਚਿਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ, Tਇਸ ਸਮੇਂ ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਅਤੇ ਸਥਿਤੀ ਬਹੁਤ ਬਿਹਤਰ ਹੈ | ਹਾਲਾਂਕਿ, ਆਉਣ ਵਾਲੇ ਦਿਨਾਂ ਵਿਚ ਤਿਉਹਾਰਾਂ ਦੇ ਮੌਸਮ ਅਤੇ ਕੋਵਿਡ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਦੀ ਘਾਟ, ਵੱਡੀ ਪੱਧਰ 'ਤੇ ਭੀੜ ਦੇ ਇੱਕਠੇ ਹੋਣਾ ਵੀ ਤੀਜੀ ਲਹਿਰ ਲਈ ਨਿਰਣਾਇਕ ਕਾਰਕ ਵੀ ਸਾਬਤ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਅਗਲੇ ਦੋ ਤਿੰਨ ਮਹੀਨੇ ਦੇਸ਼ 'ਚ ਸਥਿਤੀ ਨੂੰ ਬਿਹਤਰ ਰੱਖਣ ਲਈ ਰੋਕਥਾਮ ਵਾਲੀ ਰਣਨੀਤੀਆਂ ਅਹਿਮ ਹਨ |
ਮੈਡੀਕਲ ਵਿਗਿਆਨੀ ਅਤੇ ਜਨ ਸਿਹਤ ਮਾਹਰ ਚੰਦਰਕਾਂਤ ਲਹਾਰੀਆ ਨੇ ਕਿਹਾ ਕਿ ਕੋਵਿਡ-19 ਦੇ ਰੋਜ਼ਾਨਾ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਘੱਟ ਹੈ ਅਤੇ ਇਹ ਭਾਰਤ ਦੇ ਬਹੁਤੇ ਰਾਜਾਂ ਵਿਚ ਸਥਿਰ ਹੋ ਗਈ ਹੈ ਪਰ ਵਿਸ਼ਵ ਭਰ ਦੇ ਲੋਕਾਂ ਦੇ ਇਕੱਠੇ ਹੋਣ ਕਾਰਨ ਮਾਮਲਿਆਂ ਵਿਚ ਵਾਧਾ ਹੋਇਆ ਹੈ | ਉਨ੍ਹਾਂ ਕਿਹਾ, Tਇਸ ਲਈ ਅਗਲੇ ਤਿੰਨ ਮਹੀਨੇ ਬਹੁਤ ਮਹੱਤਵਪੂਰਨ ਹਨ ਜਿਸ ਵਿਚ ਬਹੁਤ ਸਾਰੇ ਤਿਉਹਾਰ ਹੋਣਗੇ | (ਏਜੰਸੀ)