ਗੁਰਮੇਲ ਸਿੰਘ ਜੀ.ਕੇ. ਲੁਧਿਆਣਾ ਉਤਰੀ ਅਤੇ ਸੁਸ਼ੀਲ ਕੁਮਾਰ ਪਿੰਕੀ ਸ਼ਰਮਾ ਹਲਕਾ ਦਸੂਹਾ ਦੇ ਹੋਣਗੇ ਇੰਚਾਜ

ਏਜੰਸੀ

ਖ਼ਬਰਾਂ, ਪੰਜਾਬ

ਗੁਰਮੇਲ ਸਿੰਘ ਜੀ.ਕੇ. ਲੁਧਿਆਣਾ ਉਤਰੀ ਅਤੇ ਸੁਸ਼ੀਲ ਕੁਮਾਰ ਪਿੰਕੀ ਸ਼ਰਮਾ ਹਲਕਾ ਦਸੂਹਾ ਦੇ ਹੋਣਗੇ ਇੰਚਾਰਜ

image

ਲੁਧਿਆਣਾ, 17 ਸਤੰਬਰ (ਪ੍ਰਮੋਦ ਕੌਸ਼ਲ) : ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ-ਨਿਰਦੇਸ਼ਾਂ ਦੀ ਜਾਣਕਾਰੀ ਦਿੰਦੇ ਹੋਏ ਬਸਪਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਨੇ ਦਸਿਆ ਕਿ ਬਸਪਾ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਧਾਨਸਭਾ ਹਲਕਾ ਲੁਧਿਆਣਾ ਉਤਰੀ ਤੋਂ ਗੁਰਮੇਲ ਸਿੰਘ ਜੀਕੇ ਅਤੇ ਹੁਸ਼ਿਆਰਪੁਰ ਦੇ ਦਸੂਹਾ ਵਿਧਾਨਸਭਾ ਹਲਕਾ ਤੋਂ ਬੀਤੇ ਦਿਨੀਂ ਭਾਜਪਾ ਛੱਡ ਕੇ ਬਸਪਾ ਵਿਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਸ਼ਰਮਾ (ਪਿੰਕੀ ਸ਼ਰਮਾ) ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਭਵਿੱਖ ਵਿਚ ਬਸਪਾ ਵਲੋਂ ਐਲਾਨੇ ਗਏ ਹਲਕਾ ਇੰਚਾਰਜ ਸੰਭਾਵੀ ਉਮੀਦਵਾਰ ਹੋਣਗੇ। 
ਜ਼ਿਕਰਯੋਗ ਹੈ ਕਿ ਅਕਾਲੀ ਦਲ ਨਾਲ ਗੱਠਜੋੜ ਤੋਂ ਬਾਅਦ ਹਲਕਾ ਲੁਧਿਆਣਾ ਉਤਰੀ ਅਤੇ ਹਲਕਾ ਦਸੂਹਾ ਦੀਆਂ ਵਿਧਾਨਸਭਾ ਸੀਟਾਂ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਵਿਚ ਆਈਆਂ ਸੀਟਾਂ ’ਚ ਸ਼ਾਮਲ ਹਨ ਜਿਨ੍ਹਾਂ ਤੇ ਬਸਪਾ ਵਲੋਂ ਇਹ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਸਿਆਸੀ ਤਿਕੜਮਬਾਜ਼ੀ ਦੇ ਚਲਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਤੇ ਵਿਧਾਨ ਸਭਾ ਹਲਕਾ ਰੋਪੜ ਦੇ ਇੰਚਾਰਜ ਚਲੇ ਆ ਰਹੇ ਸੁਸ਼ੀਲ ਕੁਮਾਰ ਪਿੰਕੀ ਸ਼ਰਮਾ ਨੂੰ ਭਾਜਪਾ ਤੋਂ ਬਸਪਾ ’ਚ ਸ਼ਾਮਲ ਕਰਵਾਇਆ ਗਿਆ। ਪਿੰਕੀ ਬਾਬਤ ਸੁਣਨ ਨੂੰ ਮਿਲਦਾ ਹੈ ਕਿ ਉਨ੍ਹਾਂ ਦਾ ਹਲਕਾ ਦਸੂਹਾ ਵਿਚ ਕਾਫੀ ਬੋਲਬਾਲਾ ਹੈ ਅਤੇ ਉਹ ਕਈ ਅਹਿਮ ਅਹੁਦਿਆਂ ’ਤੇ ਰਹਿ ਕੇ ਜਨਤਾ ਵਿਚ ਵਿਚਰਦੇ ਰਹੇ ਹਨ। 

Ldh_Parmod_17_2: ਗੁਰਮੇਲ ਸਿੰਘ ਜੀਕੇ
Ldh_Parmod_17_3: ਸੁਸ਼ੀਲ ਸ਼ਰਮਾ