ਮੋਦੀ ਸਰਕਾਰ ਦਾ ਘੱਟ ਗਿਣਤੀਆਂ 'ਤੇ ਤਸ਼ੱਦਦ ਤੇ ਵਿਤਕਰਾ ਲਗਾਤਾਰ ਜਾਰੀ : ਰਣਜੀਤ ਸਿੰਘ ਬ੍ਰਹਮਪੁਰਾ
ਮੋਦੀ ਸਰਕਾਰ ਦਾ ਘੱਟ ਗਿਣਤੀਆਂ 'ਤੇ ਤਸ਼ੱਦਦ ਤੇ ਵਿਤਕਰਾ ਲਗਾਤਾਰ ਜਾਰੀ : ਰਣਜੀਤ ਸਿੰਘ ਬ੍ਰਹਮਪੁਰਾ
ਜਿਵੇ ਸੁਖਬੀਰ ਦੀਆਂ ਰੈਲੀਆਂ ਦਾ ਹਸ਼ਰ ਹੋਇਆ, ਉਹ ਸੱਤਾ 'ਚ ਆਉਣਾ ਭੁੱਲ ਜਾਵੇ
ਅੰਮਿ੍ਤਸਰ, 17 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਰ ਐਸ ਐਸ ਦੇ ਇਸ਼ਾਰਿਆਂ 'ਤੇ ਚੱਲ ਰਹੀ ਮੋਦੀ ਸਰਕਾਰ ਵਿਰੁਧ ਦੋਸ਼ ਲਾਇਆ ਕਿ ਉਹ ਘੱਟ ਗਿਣਤੀਆਂ 'ਤੇ ਤਸ਼ੱਦਦ ਅਤੇ ਘੋਰ ਵਿਤਕਰਾ ਕਰ ਰਹੀ ਹੈ, ਜਿਸ ਦੀ ਮਿਸਾਲ ਕਿਸਾਨ ਅੰਦੋਲਨ ਅਤੇ ਸਿੱਖ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਾਣ-ਬੁੱਝ ਕੇ ਨਾ ਕਰਵਾਉਣਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੀਆਂ ਘੱਟ ਗਿਣਤੀਆਂ ਅਪਣੇ ਆਪ ਨੂੰ ਅਸੁਰੱਖਿਅਤ ਸਮਝ ਰਹੀਆਂ ਹਨ | ਕਿਸਾਨ ਅੰਦੋਲਨ ਨੇ ਅੰਨਦਾਤਾ ਰੋਲ ਦਿਤਾ ਹੈ | ਦੇਸ਼ ਨੂੰ ਅਨਾਜ ਖਵਾਉਣ ਵਾਲਾ ਕਿਸਾਨ ਦਿਨ-ਰਾਤ ਕਰੀਬ ਇਕ ਸਾਲ ਤੋਂ ਸੜਕਾਂ 'ਤੇ ਰੁਲ ਰਿਹਾ ਹੈ | ਕਿਸਾਨੀ ਘੋਲ ਦੌਰਾਨ ਕਰੀਬ 760 ਕਿਸਾਨਾਂ-ਮਜ਼ਦੂਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਪਰ ਬੇਹਦ ਅਫ਼ਸੋਸ ਹੈ ਕਿ ਮੋਦੀ ਸਰਕਾਰ ਨੇ ਇਕ ਵੀ ਲਫ਼ਜ਼ ਹਮਦਰਦੀ ਭਰਿਆ ਅੰਨਦਾਤੇ ਲਈ ਨਹੀਂ ਕਿਹਾ | ਇਸ ਮੌਕੇ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ, ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮਿਲਣ ਉਪਰੰਤ ਕਿਹਾ ਕਿ ਬਾਦਲ ਟੱਬਰ ਸਿਰੇ ਦਾ ਮੌਕਾਪ੍ਰਸਤ ਹੈ ਜੋ ਕਿਸਾਨ ਰੋਹ ਨੂੰ ਭਾਂਪਦਿਆਂ ਹੀ ਹੁਣ ਸੰਸਦ ਵਲੋ ਮਾਰਚ ਕਰਨ ਦੇ ਡਰਾਮੇ ਕਰ ਰਿਹਾ ਹੈ ਜਦ ਕਿ ਸਾਰੇ ਪੁਆੜੇ ਦੀ ਜੜ੍ਹ ਬਾਦਲ ਪ੍ਰਵਾਰ ਹੀ ਹੈ, ਜਿਨ੍ਹਾਂ ਨੇ ਪਹਿਲਾਂ ਕਾਲੇ ਖੇਤੀ ਕਾਨੂੰਨਾਂ ਦੀ ਰੱਜ ਕੇ ਹਮਾਇਤ ਕੀਤੀ ਸੀ |
ਜਿਸ ਤਰਾਂ ਸੁਖਬੀਰ ਦੀਆਂ ਰੈਲੀਆਂ ਦਾ ਹਸ਼ਰ ਪੰਜਾਬ 'ਚ ਹੋਇਆ ਹੈ, ਉਹ ਸੱਤਾ 'ਚ ਆਉਣਾ ਭੁੱਲ ਜਾਵੇ | ਬਹੁਤ ਮੰਦਭਾਗਾ ਹੈ ਕਿ ਪ੍ਰਬੰਧਾਂ ਦੀ ਘਾਟ ਕਾਰਨ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਸ਼ਰਮਸਾਰ ਬੇਅਦਬੀ ਹੋਈ, ਜਿਸ ਲਈ ਬਾਦਲ ਦੋਸ਼ੀ ਹਨ ਜੋ ਸਿੱਖ ਸੰਸਥਾਵਾਂ 'ਤੇ ਕਾਬਜ਼ ਹੋਣ ਕਾਰਨ, ਅਨਾੜੀ ਵਿਅਕਤੀਆਂ ਦੀ ਉੱਚ ਅਹੁਦਿਆਂ 'ਤੇ ਨਿਯੁਕਤੀ ਕੀਤੀ ਹੈ, ਜਿਸ ਦੇ ਉਹ ਕਾਬਲ ਨਹੀ ਹਨ |
ਕੈਪਸ਼ਨ—ਏ ਐਸ ਆਰ ਬਹੋੜੂ— 17— 1— ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ |