ਚੰਡੀਗੜ੍ਹ ਯੂਨੀਵਰਸਿਟੀ 'ਚ ਭਾਰੀ ਹੰਗਾਮਾ, ਵਿਦਿਆਰਥਣ ਨੇ ਹੋਰ ਲੜਕੀਆਂ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ 

ਏਜੰਸੀ

ਖ਼ਬਰਾਂ, ਪੰਜਾਬ

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਚੰਡੀਗੜ੍ਹ ਯੂਨੀਵਰਸਿਟੀ 'ਚ ਭਾਰੀ ਹੰਗਾਮਾ ਹੋਇਆ

Huge commotion in Chandigarh University, student made obscene video of other girls viral

 

ਚੰਡੀਗੜ੍ਹ - ਚੰਡੀਗੜ੍ਹ ਯੂਨੀਵਰਸਿਟੀ 'ਚ ਲੜਕੀਆਂ ਦੀ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ 8 ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਵੀਡੀਓ ਇੱਕ ਸਾਥੀ ਵਿਦਿਆਰਥੀ ਨੇ ਬਣਾਇਆ ਸੀ ਅਤੇ ਉਸ ਨੇ ਸ਼ਿਮਲਾ ਵਿਚ ਇੱਕ ਦੋਸਤ ਨੂੰ ਭੇਜਿਆ ਸੀ। ਉਸ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਚੰਡੀਗੜ੍ਹ ਯੂਨੀਵਰਸਿਟੀ 'ਚ ਭਾਰੀ ਹੰਗਾਮਾ ਹੋਇਆ, ਜੋ ਹੁਣ ਤੱਕ ਜਾਰੀ ਹੈ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

ਜਦੋਂ ਹੋਸਟਲ ਵਾਰਡਨ ਨੇ ਦੋਸ਼ੀ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਵੀਡੀਓ ਮੈਂ ਕਿਸੇ ਲੜਕੇ ਨੂੰ ਭੇਜੀਆਂ ਹਨ। ਲੜਕੀ ਨੇ ਕਿਹਾ ਕਿ ਉਹ ਲੜਕੇ ਨੂੰ ਨਹੀਂ ਜਾਣਦੀ। ਵਾਰਡਨ ਨੂੰ ਕਈ ਵਾਰ ਪੁੱਛਣ 'ਤੇ ਵੀ ਲੜਕੀ ਨੇ ਇਹ ਨਹੀਂ ਦੱਸਿਆ ਕਿ ਉਸ ਦਾ ਲੜਕੇ ਨਾਲ ਕੀ ਸਬੰਧ ਹੈ ਅਤੇ ਉਹ ਕੌਣ ਹੈ। ਉਸ ਨੂੰ ਪੁੱਛਿਆ ਗਿਆ ਕਿ ਉਹ ਕਦੋਂ ਤੋਂ ਇਹ ਵੀਡੀਓ ਬਣਾ ਰਹੀ ਹੈ, ਵਿਦਿਆਰਥਣ ਨੇ ਉਸ ਦਾ ਜਵਾਬ ਵੀ ਨਹੀਂ ਦਿੱਤਾ। ਉਹ ਵਾਰ-ਵਾਰ ਕਹਿੰਦੀ ਰਹੀ ਕਿ ਗਲਤੀ ਹੋ ਗਈ ਹੈ ਅਤੇ ਮੈਂ ਦੁਬਾਰਾ ਨਹੀਂ ਕਰਾਂਗੀ।