ਫ਼ਿਰੋਜ਼ਪੁਰ: ਬੱਚਿਆਂ ਦੀ ਪੜ੍ਹਾਈ ਨਾ ਰੁਕੇ, ਅਧਿਆਪਕਾਂ ਨੇ ਖ਼ੁਦ ਜਮਾਂ ਕਰਵਾਈ 9ਵੀਂ-11ਵੀਂ ਕਲਾਸ ਦੇ ਬੱਚਿਆਂ ਦੀ ਫੀਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ-ਪਾਕਿ ਸਰਹੱਦ ਨਾਲ ਲੱਗਦੇ 14 ਪਿੰਡਾਂ ਦੇ ਇਸੇ ਸਕੂਲ ਵਿਚ ਪੜ੍ਹਦੇ ਬੱਚੇ

photo

 

ਫ਼ਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਨਾਲ ਲੱਗਦੇ 14 ਪਿੰਡਾਂ ਦਾ ਇੱਕੋ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਦੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਨੇ ਅਧਿਆਪਕ ਦਿਵਸ 'ਤੇ ਸਕੂਲ ਫੀਸਾਂ ਅਤੇ ਬੋਰਡ ਪ੍ਰੀਖਿਆਵਾਂ ਦੀ ਫੀਸ ਦਾ ਪ੍ਰਬੰਧ ਕਰਨ ਲਈ ਇੱਕ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਨੇ ਸਾਬਕਾ ਕਾਂਗਰਸੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਤੇ ਉਸ ਦੇ ਪਤੀ ਨੂੰ ਹਿਰਾਸਤ ’ਚ ਲਿਆ

ਇਸ ਦਾ ਮਕਸਦ ਸੀ ਕਿ ਕੋਈ ਵੀ ਬੱਚਾ ਪੜ੍ਹਾਈ ਵਾਂਝਾ ਨਾ ਰਹੇ। ਇਸ ਮੁਹਿੰਮ ਤਹਿਤ ਸਕੂਲ ਦੇ 27 ਅਧਿਆਪਕਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਹੋਰਨਾਂ ਦੇ ਯੋਗਦਾਨ ਸਦਕਾ ਹੁਣ ਤੱਕ ਕਰੀਬ 1 ਲੱਖ 10 ਹਜ਼ਾਰ ਰੁਪਏ ਦੀ ਰਾਸ਼ੀ ਇਕੱਤਰ ਕੀਤੀ ਜਾ ਚੁੱਕੀ ਹੈ। ਜਿਸ ਕਾਰਨ 115 ਦੇ ਕਰੀਬ ਵਿਦਿਆਰਥੀਆਂ ਨੂੰ ਲਾਭ ਹੋਵੇਗਾ।

ਇਹ ਵੀ ਪੜ੍ਹੋ: ਕਰਜ਼ੇ ਦੇ ਦੈਂਤ ਨੇ ਨਿਗਲੇ ਦੋ ਹੋਰ ਕਿਸਾਨ 

ਪ੍ਰਿੰਸੀਪਲ ਸਤਿੰਦਰ ਸਿੰਘ ਨੇ ਕਿਹਾ ਕਿ ਹੜ੍ਹਾਂ ਦੇ ਦਿਨਾਂ ਦੌਰਾਨ 9ਵੀਂ ਅਤੇ 11ਵੀਂ ਜਮਾਤਾਂ ਦੀ ਰਜਿਸਟ੍ਰੇਸ਼ਨ ਅਤੇ ਨਿਰੰਤਰਤਾ ਫੀਸ ਜਮ੍ਹਾ ਕੀਤੀ ਜਾਣੀ ਸੀ।
ਇਸ ਕਾਰਨ ਅਧਿਆਪਕਾਂ ਨੇ ਪਹਿਲਾਂ ਹੀ ਆਪਣੀਆਂ ਜੇਬਾਂ ਵਿਚੋਂ ਫੀਸਾਂ ਜਮ੍ਹਾਂ ਕਰਵਾ ਦਿਤੀਆਂ ਹਨ। ਨੌਵੀਂ ਜਮਾਤ ਦੀ ਫੀਸ 200 ਰੁਪਏ ਅਤੇ 11ਵੀਂ ਜਮਾਤ ਦੀ ਫੀਸ 150 ਰੁਪਏ ਪ੍ਰਤੀ ਵਿਦਿਆਰਥੀ ਹੈ। ਸਕੂਲ ਵਿਚ ਨੌਵੀਂ ਜਮਾਤ ਦੇ 126 ਅਤੇ 11ਵੀਂ ਜਮਾਤ ਦੇ 110 ਵਿਦਿਆਰਥੀ ਹਨ। ਅਜਿਹੇ 'ਚ ਉਸ ਨੇ 35 ਹਜ਼ਾਰ 800 ਰੁਪਏ ਦੀ ਫੀਸ ਆਪਣੀ ਜੇਬ 'ਚੋਂ ਜਮ੍ਹਾ ਕਰਵਾਈ ਜਿਸ ਦਾ 165 ਵਿਦਿਆਰਥੀਆਂ ਨੂੰ ਫਾਇਦਾ ਹੋਇਆ।