Punjab News: ਗਣਪਤੀ ਵਿਸਰਜਨ ਦੌਰਾਨ ਭਾਖੜਾ ਨਹਿਰ ’ਚ ਰੁੜ੍ਹਿਆ 17 ਸਾਲਾ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News:  ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਗਣਪਤੀ ਵਿਸਰਜਨ ਦੀ ਖੁਸ਼ੀ ਇਕ ਪਲ਼ ਵਿਚ ਮਾਤਮ ਵਿਚ ਬਦਲ ਗਈ।

17-year-old youth drowned in Bhakra Canal

 

Punjab News: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਿੱਥੇ 17 ਸਾਲਾ ਨੌਜਵਾਨ ਮੰਗਲਵਾਰ ਸ਼ਾਮ ਨੂੰ ਗਣਪਤੀ ਵਿਸਰਜਨ ਕਰਨ ਤੋਂ ਬਾਅਦ ਨਹਿਰ ’ਚ ਨਹਾਉਂਦੇ ਹੋਏ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ।

ਆਰੀਅਨ ਦੀ ਨਜ਼ਦੀਕੀ ਰਿਸ਼ਤੇਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਮੰਡੀ ਗੋਬਿੰਦਗੜ੍ਹ ਦੀ ਬਿਧੀ ਚੰਦ ਕਾਲੋਨੀ ਦੇ ਆਰੀਅਨ (17 ਸਾਲ) ਸ਼ਾਮ ਕਰੀਬ 5 ਵਜੇ ਉਹ ਭਾਖੜਾ ਨਹਿਰ ਵਿਚ ਗਣਪਤੀ ਵਿਸਰਜਨ ਕਰਨ ਲਈ ਲੋਕਾਂ ਨਾਲ ਗਿਆ ਸੀ, ਜਦੋਂ ਮੂਰਤੀ ਦੇ ਵਿਸਰਜਨ ਤੋਂ ਬਾਅਦ ਉਹ ਨਹਾਉਂਣ ਲੱਗ ਗਿਆ ਤਾਂ ਉਹ ਅਚਾਨਕ ਨਹਿਰ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ।

ਇਸ ਮੌਕੇ ਆਰੀਅਨ ਦੀ ਨਜ਼ਦੀਕੀ ਰਿਸ਼ਤੇਦਾਰ ਨੇ ਦੱਸਿਆ ਕਿ ਆਰੀਅਨ ਦੇ ਨਹਿਰ ਵਿਚ ਡੁੱਬਣ ਦੀ ਜਾਣਕਾਰੀ ਉਸ ਦੇ ਨਾਲ ਨਹਾਂਉਦੇ ਸਾਥੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ  ਨਹਿਰ ਵਿੱਚ ਲਾਪਤਾ ਆਰੀਅਨ ਦਾ ਫ਼ਿਲਹਾਲ ਕੋਈ ਪਤਾ ਨਹੀਂ ਲੱਗਿਆ ਹੈ।

ਪਰਿਵਾਰ ਨੌਜਵਾਨ ਪੁੱਤਰ ਦੀ ਉਡੀਕ ਵਿਚ ਆਸਵੰਦ ਹੋ ਕੇ ਬੈਠਾ ਹੈ ਜਦਕਿ ਆਰੀਅਨ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਗਣਪਤੀ ਵਿਸਰਜਨ ਦੀ ਖੁਸ਼ੀ ਇਕ ਪਲ਼ ਵਿਚ ਮਾਤਮ ਵਿਚ ਬਦਲ ਗਈ।