ਨਸ਼ਾ ਤਸਕਰ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1400 ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।

Big action of Punjab police on drug smugglers, one arrest along with drug pills

ਝਬਾਲ: ਪੰਜਾਬ ਪੁਲਿਸ ਵੱਲੋਂ ਨਸ਼ੇ ਤਸਕਰਾਂ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਹੈ। ਝਬਾਲ ਪੁਲਿਸ ਨੇ ਇਕ ਕਾਰ ਵਿਚੋਂ ਵੱਡੀ ਤਾਦਾਦ ਵਿਚ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।  ਪੁਲਿਸ ਨੇ  ਗ੍ਰਿਫ਼ਤਾਰ ਕਰ ਲਿਆ ਹੈ।

ਇਸ ਬਾਰੇ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਪਿੰਡ ਮੀਆਂਪੁਰ ਆਦਿ ਨੂੰ ਜਾ ਰਿਹਾ ਸੀ ਕਿ ਜਦ ਪੁਲਿਸ ਪਾਰਟੀ ਬੈਕ ਸਾਈਡ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਪਿੰਡ ਠੱਠਾ ਪੁੱਜੀ ਤਾਂ ਇਕ ਕਾਰ ਮਾਰਕਾ ਪੋਲੇ ਨੰਬਰੀ ਪੀ.ਬੀ. 02 ਬੀ.ਆਰ 7570 ਜਿਸ ਨੂੰ ਇਕ ਸਰਦਾਰ ਵਿਅਕਤੀ ਚਲਾ ਰਿਹਾ ਸੀ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਅਚਾਨਕ ਕਾਰ ਪਿੱਛੇ ਨੂੰ ਕਰ ਕੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ 'ਤੇ ਖੜੀ ਕਰ ਦਿੱਤੀ ਅਤੇ ਵਿਚ ਹੀ ਬੈਠਾ ਰਿਹਾ। ਜਿਸਨੂੰ ਤਫਤੀਸ਼ੀ ਅਫਸਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸਦੀ ਪਛਾਣ ਅੰਗਰੇਜ਼ ਸਿੰਘ ਪੁੱਤਰ ਜਰਮੇਜ ਸਿੰਘ ਵਾਸੀ ਕਲਸ ਥਾਣਾ ਸਰਾਏ ਅਮਾਨਤ ਖਾਂ ਵਜੋਂ ਹੋਈ।

ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਇਸ ਦੌਰਾਨ 470 ਗੋਲੀਆ ਨਸ਼ੀਲੀਆਂ ਮਾਰਕਾ ਟਰਮਾਡੋਲ, ਦੂਸਰੇ ਡੱਬੇ ਵਿਚ 300 ਗੋਲੀਆ ਨਸ਼ੀਲੀਆਂ ਮਾਰਕਾ ਐਲਪਰਾਜਲਮ (ਹੈਲਥਕਲੇਮ) ਅਤੇ ਤੀਸਰੇ ਡੱਬੇ ਵਿਚ 660 ਗੋਲੀਆਂ ਨਸ਼ੀਲੀਆਂ ਮਾਰਕਾ ਐਲਪਰਾਜੇਲਮ (ਐੱਲਪਰਾਸੈਫ) ਕੁੱਲ 1430 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

ਮੁਲਜ਼ਮ ਅੰਗਰੇਜ਼ ਸਿੰਘ ਇਨ੍ਹਾਂ ਗੋਲੀਆਂ ਬਾਰੇ ਕੋਈ ਪਰਮਿਟ ਜਾ ਬਿੱਲ ਪੇਸ਼ ਨਹੀਂ ਕਰ ਸਕਿਆ। ਕਾਰ ਮਾਰਕਾ ਪੋਲੋ ਦੀ ਤਲਾਸ਼ੀ ਕਰਨ ਤੇ ਉਸ ਵਿਚੋਂ 02 ਮੋਬਾਇਲ ਇਕ ਮਾਰਕਾ ਆਈ ਫੋਨ, ਦੂਸਰਾ ਮਾਰਕਾ ਰੇਡਮੀ ਅਤੇ 15200 ਰੁਪਏ ਭਾਰਤੀ ਕਰੰਸੀ ਡਰੱਗ ਮਨੀ ਬਰਾਮਦ ਹੋਈ। ਉਕਤ ਵਿਅਕਤੀ 'ਤੇ ਥਾਣਾ ਝਬਾਲ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਹੈ।