Ferozepur News: ਨਸ਼ੇ ਦੀ ਭੇਂਟ ਚੜ੍ਹਿਆ ਇਕ ਹੋਰ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੇ ਪਿਤਾ ਨੇ ਪ੍ਰਸ਼ਾਸਨ ਤੋਂ ਕੀਤੀ ਇਹ ਮੰਗ

Ferozepur News: Another youth succumbed to drugs

ਫ਼ਿਰੋਜ਼ਪੁਰ: ਫ਼ਿਰੋਜ਼ਪੁਰ  ਦੇ ਪਿੰਡ ਆਲੇਵਾਲਾ ਵਿਖੇ ਇਕ ਨੌਜਵਾਨ ਨਸ਼ੇ ਰੂਪੀ ਦੈਂਤ ਨੇ ਨਿਗਲ ਲਿਆ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਲਾਸ਼ ਖੇਤਾਂ ਵਿਚੋਂ ਬਰਾਮਦ ਹੋਈ ਹੈ। ਮ੍ਰਿਤਕ ਦਾ ਪਰਿਵਾਰ ਧਾਹਾਂ ਮਾਰ-ਮਾਰ ਰੋਂਦਿਆ ਪੰਜਾਬ ਸਰਕਾਰ ਨੂੰ ਨਸ਼ਾ ਰੋਕਣ ਦੀ ਅਪੀਲ ਕੀਤੀ।

ਮ੍ਰਿਤਕ ਨੌਜਵਾਨ ਦੇ ਪਿਤਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੇਰੇ ਲੜਕੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਨੇ ਪਿੰਡ ਦੇ ਲੋਕਾਂ ਉੱਤੇ ਇਲਜ਼ਾਮ ਲਗਾਏ ਕਿ ਇੰਨ੍ਹਾਂ ਲੋਕਾਂ ਨੇ ਮੇਰੇ ਮੁੰਡੇ ਨੂੰ ਨਸ਼ੇ ਉੱਤੇ ਲਗਾਇਆ। ਗੁਰਸੇਵਕ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਕਾਰਣ ਮੇਰਾ ਲੜਕਾ ਨਸ਼ਾ ਕਰਨ ਦਾ ਆਦੀ ਹੋ ਗਿਆ,ਅੱਜ ਮੇਰੇ ਲੜਕੇ ਗੁਰਜੀਤ ਸਿੰਘ ਦੀ ਓਵਰਡੋਜ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਹੈ, ਜਿਸ ਦੀ ਲਾਸ਼ ਖੇਤਾਂ ਵਿੱਚੋਂ ਮਿਲੀ ਹੈ।

ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਥਾਣਾ ਮੱਲਾਂਵਾਲਾ ਦੀ ਪੁਲਿਸ ਪਾਰਟੀ ਘਟਨਾ ਸਥਾਨ ਤੇ ਪਹੁੰਚ ਗਈ। ਮ੍ਰਿਤਕ ਦੇ ਪਿਤਾ ਗੁਰਸੇਵਕ ਸਿੰਘ ਅਤੇ ਪਿੰਡ ਦੇ ਮੋਤਬਰ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਵਿੱਚ ਸਰੇਆਮ ਵਿਕ ਰਹੇ ਨਸ਼ੇ ਸਬੰਧੀ ਪੁਲਿਸ ਥਾਣਾ ਮੱਲਾਂਵਾਲਾ , ਡੀ ਐੱਸ ਪੀ ਜ਼ੀਰਾ ,ਜਿਲਾ ਪੁਲਿਸ ਮੁਖੀ ਫਿਰੋਜ਼ਪੁਰ ਨੂੰ ਲਿਖਤੀ ਸਿਕਾਇਤ ਪੱਤਰ ਵੀ ਭੇਜ ਚੁੱਕੇ ਹਨ ਪਰ ਉਕਤ ਨਸ਼ੇ ਦਾ ਵਪਾਰ ਕਰਨ ਵਾਲੇ ਲੋਕਾਂ ਤੇ ਕੋਈ ਕਰਵਾਈ ਨਹੀਂ ਕੀਤੀ ਗਈ,ਜਿਸ ਕਾਰਨ ਅੱਜ ਗੁਰਜੀਤ ਸਿੰਘ ਨੂੰ ਨਸ਼ੇ ਰੂਪੀ ਦੈਂਤ ਨੇ ਨਿਗਲ ਲਿਆ ਹੈ।  ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਪਿੰਡ ਵਿੱਚੋਂ ਨਸ਼ਾ ਬੰਦ ਕਰਵਾਇਆ ਜਾਵੇ ਤਾਂ ਕਿ ਹੋਰ ਨੌਜਵਾਨ ਇਸ ਦੀ ਭੇਂਟ ਨਾ ਚੜ੍ਹ ਸਕਣ।