ਨਾਭਾ ’ਚ ਪਹੁੰਚਿਆ ਬੋਨਾ ਵਾਇਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

100 ਤੋਂ 150 ਏਕੜ ਫ਼ਸਲ ਹੋਈ ਖਰਾਬ

Bona virus reaches Nabha

ਨਾਭਾ: ਨਾਭਾ ਵਿੱਚ ਬੋਨਾ ਵਾਇਰਸ ਨੇ ਝੋਨੇ ਦੀ ਫਸਲ ਤਬਾਹ ਕਰ ਦਿੱਤੀ ਹੈ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਕਰੀਬ 150 ਏਕੜ ਦੇ ਕਰੀਬ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਮੁਤਾਬਕ 4-4 ਵਾਰ ਸਪਰੇਅ ਕਰਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਝਾੜ ਤਾਂ ਘਟੇਗਾ ਹੀ ਅਤੇ ਖ਼ਰਚਾ ਵੀ ਦੁੱਗਣਾ ਹੋ ਗਿਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਵੇ ਕਰਵਾਇਆ ਜਾਵੇ ਅਤੇ ਦੱਸਿਆ ਜਾਵੇ ਕਿ ਇੱਥੇ ਵਾਇਰਸ ਕਿਵੇਂ ਆਇਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀ ਮਾਹਰ ਇਹ ਦੱਸਣ ਕਿ ਅੱਗੇ ਤੋਂ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।