Barnala News: ਬਰਨਾਲਾ ਦੇ ਪਿੰਡ ਕੱਟੂ ਦੀ ਪੰਚਾਇਤ ਵਲੋਂ ਪ੍ਰਵਾਸੀਆਂ ਦਾ ਬਾਈਕਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Barnala News: ਹੁਣ ਪਿੰਡ ਦੇ ਲੋਕਾਂ ’ਤੇ ਪ੍ਰਵਾਸੀਆਂ ਨੂੰ ਅਪਣੀ ਕੋਈ ਵੀ ਪ੍ਰਾਪਰਟੀ ਵੇਚਣ ਉਤੇੇ ਪਾਬੰਦੀ ਲਗਾ ਦਿਤੀ ਹੈ।

Panchayat of village Kattu in Barnala boycotts migrants Barnala News

Panchayat of village Kattu in Barnala boycotts migrants Barnala News : ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਅੰਦਰ ਵੱਖੋ-ਵੱਖਰੀਆਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਲਗਾਤਾਰ ਫ਼ੈਸਲੇ ਲਏ ਜਾ ਰਹੇ ਹਨ। ਜਿਸ ਨੂੰ ਲੈ ਕੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੱਟੂ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪ੍ਰਵਾਸੀਆਂ ਦੇ ਪੂਰਨ ਬਾਈਕਾਟ ਨੂੰ ਲੈ ਕੇ ਮਤੇ ਪਾਸ ਕੀਤੇ ਗਏ ਹਨ।

ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਪਿੰਡ ਵਿਚ ਪ੍ਰਵਾਸੀਆਂ ਦੇ ਦਾਖ਼ਲ ਹੋਣ ’ਤੇ ਪਾਬੰਦੀ ਲਗਾ ਦਿਤੀ ਹੈ। ਪਿੰਡ ਵਿਚ ਰਹਿੰਦੇ ਪ੍ਰਵਾਸੀਆਂ ਦੀ ਵੀ ਜਾਣਕਾਰੀ ਇਕੱਠੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਹੁਸ਼ਿਆਰਪੁਰ ਅਤੇ ਤਪਾ ਮੰਡੀ ਦੀ ਘਟਨਾ ਤੋਂ ਬਾਅਦ ਲਿਆ ਗਿਆ ਹੈ। ਹੁਣ ਪਿੰਡ ਦੇ ਲੋਕਾਂ ’ਤੇ ਪ੍ਰਵਾਸੀਆਂ ਨੂੰ ਅਪਣੀ ਕੋਈ ਵੀ ਪ੍ਰਾਪਰਟੀ ਵੇਚਣ ਉਤੇੇ ਪਾਬੰਦੀ ਲਗਾ ਦਿਤੀ ਹੈ। ਪ੍ਰਵਾਸੀਆਂ ਦਾ ਵੋਟਰ ਅਤੇ ਆਧਾਰ ਕਾਰਡ ਬਣਾਉਣ ’ਤੇ ਵੀ ਪਾਬੰਦੀ ਲਗਾ ਦਿਤੀ ਗਈ ਹੈ। 

ਬਰਨਾਲਾ ਤੋਂ ਰਾਮ ਸਿੰਘ ਧਨੌਲਾ ਦੀ ਰਿਪੋਰਟ

"(For more news apart from “Panchayat of village Kattu in Barnala boycotts migrants Barnala News, ” stay tuned to Rozana Spokesman.)