ਸ਼੍ਰੋਮਣੀ ਅਕਾਲੀ ਦਲ ਨੇ 25 ਸਤੰਬਰ ਨੂੰ ਬੁਲਾਇਆ ਵਿਸ਼ੇਸ਼ ਜਨਰਲ ਡੈਲੀਗੇਟ ਇਜਲਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਸਟੇਟ ਜਨਰਲ ਡੈਲੀਗੇਟ ਇਜਲਾਸ

Shiromani Akali Dal calls special general delegate meeting on September 25

ਚੰਡੀਗੜ੍ਹ: ਪਾਰਟੀ ਦਫਤਰ ਤੋਂ ਜਾਰੀ ਬਿਆਨ ਜਾਣਕਾਰੀ ਦਿੱਤੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ 25 ਸਤੰਬਰ ਨੂੰ ਪਾਰਟੀ ਦੇ ਸਟੇਟ ਡੈਲੀਗੇਟਾਂ ਦਾ ਜਨਰਲ ਇਜਲਾਸ ਬੁਲਾਇਆ ਗਿਆ ਹੈ। ਇਹ ਸਟੇਟ ਜਨਰਲ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੱਦਿਆ ਗਿਆ ਹੈ। ਇਜਲਾਸ ਸਵੇਰੇ 10:30 ਵਜੇ ਅਰਦਾਸ ਕਰਨ ਉਪਰੰਤ ਸੁਰੂ ਹੋਵੇਗਾ।

ਦਫਤਰ ਤੋਂ ਜਾਰੀ ਬਿਆਨ ਵਿੱਚ ਜਾਣਾਕਰੀ ਦਿੱਤੀ ਗਈ ਕਿ, ਸਟੇਟ ਡੈਲੀਗੇਟ ਇਜਲਾਸ ਵਿੱਚ ਪਾਰਟੀ ਦੇ ਅਗਲੇ ਪ੍ਰੋਗਰਾਮ ਨੂੰ ਲੈਕੇ ਜਿੱਥੇ ਵਿਸਥਾਰ ਸਾਹਿਤ ਚਰਚਾ ਹੋਵੇਗੀ ਉਥੇ ਹੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਰਾਇ ਸ਼ੁਮਾਰੀ ਕੀਤੀ ਜਾਵੇਗੀ।

ਜਾਰੀ ਬਿਆਨ ਵਿੱਚ ਕਿਹਾ ਗਿਆ ਕਿ, ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਵਿੱਚ ਲੋਕਤੰਤਰਿਕ ਪ੍ਰਕਿਰਿਆ ਅਤੇ ਸਿਧਾਤਾਂ ਨੂੰ ਮਜ਼ਬੂਤ ਕਰਨ ਲਈ ਸਾਰੇ ਹੀ ਸਟੇਟ ਡੈਲੀਗੇਟ ਦੀ ਰਾਇ ਨਾਲ ਵਰਕਿੰਗ ਕਮੇਟੀ ਸਮੇਤ ਬਾਕੀ ਅਹੁਦਿਆਂ ਦੀ ਨਿਯੁਕਤੀ ਨੂੰ ਕਰਨ ਲਈ ਸਟੇਟ ਡੈਲੀਗੇਟ ਨੂੰ ਬੁਲਾਇਆ ਗਿਆ ਹੈ। ਜਾਰੀ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਅੰਦਰ ਪਾਰਟੀ ਦੇ ਹਰ ਪਲੇਟਫਾਰਮ ਨੂੰ ਮਜ਼ਬੂਤ ਕੀਤਾ ਜਾਵੇਗਾ। ਵਰਕਿੰਗ ਕਮੇਟੀ ਸਮੇਤ ਸਰਕਲ ਤੋ ਲੈਕੇ ਜ਼ਿਲਾ ਜੱਥੇਬੰਦੀ ਦੀ ਚੋਣ ਪੂਰਨ ਲੋਕਤੰਤਰਿਕ ਤਰੀਕੇ ਜਰੀਏ ਪੂਰੀ ਕੀਤੀ ਜਾਵੇਗੀ।