ਮੋਗੇ ਦੀ ਪੰਜ ਸਾਲਾ ਹੇਜ਼ਲ ਦੀ ਮਾਇਆਨਗਰੀ ’ਚ ਐਂਟਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਮਿਸ ਵਰਲਡ ਸੁਸ਼ਮਿਤਾ ਸੇਨ ਨਾਲ ਕੀਤੀ ਮਾਡਲਿੰਗ,ਬਿਨਾਂ ਕਿਸੇ ਟ੍ਰੇਨਿੰਗ ਤੋਂ ਕੀਤੀ ਕਮਾਲ

A Moga's five-year-old Hazel entry in mayeanagri

ਮੋਗਾ- ਕੁੱਝ ਬੱਚੇ ਛੋਟੀ ਉਮਰ ਵਿਚ ਹੀ ਵੱਡੇ ਮੁਕਾਮ ਹਾਸਲ ਕਰ ਲੈਂਦੇ ਨੇ, ਜਿਸ ਨਾਲ ਉਨ੍ਹਾਂ ਦੇ ਮਾਂ ਪਿਓ ਦਾ ਹੀ ਨਹੀਂ ਬਲਕਿ ਇਲਾਕੇ ਦਾ ਨਾਮ ਵੀ ਰੌਸ਼ਨ ਹੁੰਦਾ ਹੈ। ਪੰਜਾਬ ਦੇ ਮੋਗਾ ਦੀ ਅਜਿਹੀ ਇਕ ਪੰਜ ਸਾਲਾ ਬੱਚੀ ਜਿਸ ਨੇ ਛੋਟੀ ਜਿਹੀ ਉਮਰ ਵਿਚ ਹੀ ਬਾਲੀਵੁੱਡ ਸਟਾਰ ਸੁਸ਼ਮਿਤਾ ਸੇਨ ਨਾਲ ਮਾਡਲਿੰਗ ਕਰ ਪੰਜਾਬ ਤੇ ਮੋਗਾ ਦਾ ਨਾਂ ਰੋਸ਼ਨ ਕੀਤਾ ਹੈ। ਮੋਗਾ ਦੀ ਰਹਿਣ ਵਾਲੀ ਛੋਟੀ ਬੱਚੀ ਹੇਜ਼ਲ ਨੂੰ ਇੱਕ ਮਾਡਲਿੰਗ ਕੰਪੀਟੀਸ਼ਨ ਜਿੱਤਣ ਮਗਰੋਂ ਇਹ ਮੌਕਾ ਹਾਸਲ ਹੋਇਆ ਹੈ।

ਅਪਣੀ ਬੇਟੀ ਦੀ ਇਸ ਪ੍ਰਾਪਤੀ ਨੂੰ ਲੈ ਕੇ ਹੇਜ਼ਲ ਦੀ ਮਾਂ ਦਾ ਕਹਿਣਾ ਹੈ ਕਿ ਉਹ ਹੇਜ਼ਲ ਦੀ ਕਾਮਯਾਬੀ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਨੇ ਇਸ ਮੁਕਾਬਲੇ ਬਾਰੇ ਬੋਲਦਿਆਂ ਆਖਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਵਿਚ ਇਸ ਮੁਕਾਬਲੇ ਦੀ ਇਕ ਵੈੱਬਸਾਈਟ ’ਤੇ ਆਨ-ਲਾਈਨ ਰਜਿਸਟ੍ਰੇਸ਼ਨ ਕਰਵਾਈ ਸੀ, ਜਿਸ ਵਿਚ ਹੇਜ਼ਲ ਨੇ ਪਹਿਲਾ ਸਾਥਾਨ ਹਾਸਲ ਕੀਤਾ। ਇਸ ਤੋਂ ਬਾਅਦ ਹੇਜ਼ਲ ਮੁੰਬਈ ਪਹੁੰਚੀ, ਖ਼ਾਸ ਗੱਲ ਇਹ ਹੈ ਕਿ ਹੇਜ਼ਲ ਨੇ ਇਸ ਦੇ ਲਈ ਉਸ ਨੇ ਕੋਈ ਟ੍ਰੇਨਿੰਗ ਨਹੀਂ ਲਈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੇਜ਼ਲ ਦੇ ਟੈਲੇਂਟ ਨੂੰ ਵੇਖ ਉਹ ਹੈਰਾਨ ਨੇ ਹੇਜ਼ਲ ਦੇ ਹੁਨਰ ਸਦਕਾ ਹੀ ਉਸ ਨੂੰ ਸੁਸ਼ਮਿਤਾ ਨਾਲ ਮਾਡਲਿੰਗ ਕਰਨ ਦਾ ਮੌਕਾ ਮਿਲਿਆ।

ਛੋਟੀ ਬੱਚੀ ਹੇਜ਼ਲ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ ਨਾਲ ਮਾਡਲਿੰਗ ਕਰਕੇ ਕਾਫ਼ੀ ਖ਼ੁਸ਼ੀ ਹੈ ਅਤੇ ਵੱਡੀ ਹੋ ਕੇ ਇਕ ਸਫ਼ਲ ਮਾਡਲ ਬਣਨਾ ਚਾਹੁੰਦੀ ਹੈ। ਇਸ ਛੋਟੀ ਬੱਚੀ ਦੀ ਕਾਬਲੀਅਤ ਨੂੰ ਦੇਖਦੇ ਹੋਏ ਮੋਗਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਹੇਜ਼ਲ ਦੇ ਮਾਤਾ- ਪਿਤਾ ਨੂੰ ਇਸ ਦੇ ਲਈ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ