ਫ਼ਿਰੋਜ਼ਪੁਰ RTA ਵੱਲੋਂ 5 ਅਣਅਧਿਕਾਰਤ ਪ੍ਰਾਈਵੇਟ ਬੱਸਾਂ ਕੀਤੀਆਂ ਗਈਆਂ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ ਕਿ ਕਿਸੇ ਵੀ ਟੈਕਸ ਚੋਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Amrinder Singh Raja Warring

 

ਚੰਡੀਗੜ੍ਹ: ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ 5 ਅਣਅਧਿਕਾਰਤ ਪ੍ਰਾਈਵੇਟ ਬੱਸਾਂ ਜ਼ਬਤ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਰੋਜ਼ਪੁਰ ਦੇ ਰਿਜਨਲ ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਵਿਭਾਗ ਵੱਲੋਂ ਦੁਬਾਰਾ ਚੈਕਿੰਗ ਮੁਹਿੰਮ ਵਿੱਢੀ ਗਈ ਹੈ। 

ਇਸ ਦੌਰਾਨ ਮਾਝਾ ਬੱਸ ਸਰਵਿਸ, ਰਾਜਧਾਨੀ ਬੱਸ ਸਰਵਿਸ, ਲਿਬੜਾ ਬੱਸ, ਜੁਝਾਰ ਬੱਸ ਅਤੇ ਦੀਪ ਬੱਸ ਸਰਵਿਸ ਦੀ ਇੱਕ-ਇੱਕ ਬੱਸ ਕਬਜ਼ੇ ਵਿਚ ਲਈ ਗਈ, ਜੋ ਬਿਨਾਂ ਪੰਜਾਬ ਮੋਟਰ ਵਾਹਨ ਟੈਕਸ ਚਲਾਈਆਂ ਜਾ ਰਹੀਆਂ ਸਨ। ਇਸ ਦੌਰਾਨ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਟੈਕਸ ਚੋਰੀ ਕਰਨ ਵਾਲੇ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਬਕਾਇਆ ਟੈਕਸਾਂ ਦੀ ਤੁਰੰਤ ਅਦਾਇਗੀ ਕਰਨ ਅਤੇ ਵਾਹਨਾਂ ਦੇ ਦਸਤਾਵੇਜ਼ ਮੁਕੰਮਲ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਟੈਕਸ ਚੋਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।