ਲਖਬੀਰ ਨੇ ਖ਼ੁਦ ਕਬੂਲਿਆ ਕਿ ਉਹ ਬੇਅਦਬੀ ਕਰਨ ਆਇਆ ਸੀ : ਨਿਹੰਗ ਮਨਜੀਤ ਸਿੰਘ 

ਏਜੰਸੀ

ਖ਼ਬਰਾਂ, ਪੰਜਾਬ

ਲਖਬੀਰ ਨੇ ਖ਼ੁਦ ਕਬੂਲਿਆ ਕਿ ਉਹ ਬੇਅਦਬੀ ਕਰਨ ਆਇਆ ਸੀ : ਨਿਹੰਗ ਮਨਜੀਤ ਸਿੰਘ 

image

ਸਿੰਘੂ, 17 ਅਕਤੂਬਰ (ਹਰਜੀਤ ਕੌਰ) : ਸਿੰਘੂ ਬਾਰਡਰ 'ਤੇ ਹੋਏ ਕਤਲ ਮਾਮਲੇ ਵਿਚ ਇਕ ਨਵਾਂ ਪ੍ਰਗਟਾਵਾ ਹੋਇਆ ਹੈ | ਇਸ ਸਾਰੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਬੁਢਾ ਦਲ ਦੇ ਨਿਹੰਗ ਮਨਜੀਤ ਸਿੰਘ ਨੇ ਦਸਿਆ ਕਿ ਸਵੇਰੇ ਕਰੀਬ ਚਾਰ ਵਜੇ ਮੋਇਆਂ ਦੀ ਮੰਡੀ ਵਾਲਾ ਜਥਾ ਬਾਬਾ ਫ਼ਤਿਹ ਸਿੰਘ ਜੀ ਦਾ ਉਡਣਾ ਦਲ ਹੈ ਜਿਥੇ ਇਹ ਬੇਅਦਬੀ ਹੋਈ ਹੈ ਅਤੇ ਉਥੋਂ ਦੇ ਸਿੰਘਾਂ ਨੇ ਉਸ ਵਿਅਕਤੀ ਤੋਂ ਮੌਕੇ 'ਤੇ ਸਰੂਪ ਬਰਾਮਦ ਕੀਤਾ | 
ਮਨਜੀਤ ਸਿੰਘ ਨੇ ਦਸਿਆ ਕਿ ਜਿਸ ਵੇਲੇ ਲਖਬੀਰ ਨੂੰ  ਲਿਆਂਦਾ ਗਿਆ ਉਹ ਲਹੂ ਲੁਹਾਣ ਸੀ ਅਤੇ ਇਥੇ ਪਹੁੰਚ ਕੇ ਸਿੰਘ ਨੇ ਉਸ ਨੂੰ  ਝਟਕਾ ਦਿਤਾ | ਸਿੰਘਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਲਖਬੀਰ ਨੇ ਖ਼ੁਦ ਕਬੂਲ ਕੀਤਾ ਸੀ ਕਿ ਗੁਰੂ ਸਾਹਿਬ ਦੇ ਅੰਗ ਰੋਲਣ ਵਾਸਤੇ ਉਹ 8 ਬੰਦੇ ਸਨ ਜਿਨ੍ਹਾਂ ਨੂੰ  30-30 ਹਜ਼ਾਰ ਰੁਪਏ ਦਿਤੇ ਗਏ ਸਨ | ਇਸ ਤੋਂ ਇਲਾਵਾ ਲਖਬੀਰ ਨੇ ਤਿੰਨ ਹੋਰ ਬੰਦਿਆਂ ਦੇ ਨਾਮ ਅਤੇ ਨੰਬਰ ਵੀ ਦੱਸੇ ਸਨ ਜਿਹੜੇ ਉਸ ਨਾਲ ਬੇਅਦਬੀ ਦੀ ਘਟਨਾ ਵਿਚ ਸ਼ਾਮਲ ਸਨ | ਜ਼ਿਕਰਯੋਗ ਹੈ ਕਿ ਇਹ ਸਾਰਾ ਕਬੂਲਨਾਮਾ ਮਿ੍ਤਕ ਨੇ ਇਕ ਵੀਡੀਉ ਵਿਚ ਕੀਤਾ ਹੈ ਜੋ ਮੋਇਆਂ ਦੀ ਮੰਡੀ ਵਾਲੇ ਜਥੇ ਬਾਬਾ ਫ਼ਤਿਹ ਸਿੰਘ ਜੀ ਦਾ ਉਡਣਾ ਦਲ ਦੇ ਸਿੰਘਾਂ ਕੋਲ ਮੌਜੂਦ ਹੈ | ਸਿੰਘਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਲਜ਼ਮ ਕੋਲ ਮਾਚਿਸ਼ ਦੀਆਂ ਤੀਲਾਂ ਵੀ ਸਨ ਤੇ ਉਸ ਨੇ ਇਹ ਸਰਬ ਲੋਹ ਦਾ ਸਰੂਪ ਹਸਪਤਾਲ ਦੇ ਸਾਹਮਣੇ ਕੂੜੇ ਦੇ ਢੇਰ ਕੋਲ ਸੁਟਿਆ ਹੋਇਆ ਸੀ ਜਿਸ ਤੋਂ ਬਾਅਦ ਉਹ ਦਰਬਾਰ 'ਚੋ ਕਿਰਪਾਨ ਲੈ ਕੇ ਜਾ ਰਿਹਾ ਸੀ | ਦਸਣਯੋਗ ਹੈ ਕਿ ਦਰਬਾਰ ਵਿਚੋਂ ਵੀ ਮਾਚਿਸ ਦੀਆਂ ਤੀਲਾਂ ਬਰਾਮਦ ਕੀਤੀਆਂ ਗਈਆਂ ਸਨ | ਉਨ੍ਹਾਂ ਦਸਿਆ ਕਿ ਮੁਲਜ਼ਮ ਲਖਬੀਰ ਦੀ ਕੁੱਟਮਾਰ ਕਰਨ 'ਤੇ ਉਸ ਨੇ ਇਹ ਸਰੂਪ ਬਰਾਮਦ ਕਰਵਾਇਆ ਸੀ | ਨਿਹੰਗ ਮਨਜੀਤ ਸਿੰਘ ਨੇ ਕਿਹਾ ਕਿ ਉਸ ਦੁਸ਼ਟ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਜਿਸ ਲਈ ਸਿੰਘਾਂ ਨੇ ਉਸ ਨੂੰ  ਸੋਧਾ ਲਗਾ ਦਿਤਾ | ਉਨ੍ਹਾਂ ਕਿਸਾਨ ਆਗੂਆਂ ਨੂੰ  ਵੀ ਅਪੀਲ ਕੀਤੀ ਕਿ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਹਨ ਤਾਂ ਉਨ੍ਹਾਂ ਨੂੰ  ਤਿਆਰ ਬਰ ਤਿਆਰ ਰਹਿਣਾ ਪੈਂਦਾ ਚਾਹੀਦਾ ਹੈ ਇਸ ਲਈ ਲਖਬੀਰ ਨੂੰ  ਉਸ ਵਲੋਂ ਕੀਤੀ ਗ਼ਲਤੀ ਦੀ ਸਜ਼ਾ ਮਿਲੀ ਹੈ ਅਤੇ ਹੁਣ ਬਾਕੀ ਦੇ ਲੋਕ ਜੋ ਇਸ ਬੇਅਦਬੀ ਵਿਚ ਸ਼ਾਮਲ ਸਨ ਉਨ੍ਹਾਂ ਤੋਂ ਚੌਕਸ ਰਹਿਣ ਦੀ ਲੋੜ ਹੈ | ਉੁਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਜਾਂ ਕਿਸਾਨੀ ਅੰਦੋਲਨ ਨਾਲ ਜੁੜਿਆ ਮੁਦਾ ਨਹੀਂ ਹੈ ਸਗੋਂ ਧਰਮ ਦਾ ਮਾਮਲਾ ਹੈ | ਜੇਕਰ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰੇਗਾ ਤਾਂ ਉਸ ਨਾਲ ਅਜਿਹਾ ਹੀ ਸਲੂਕ ਕੀਤਾ ਜਾਵੇਗਾ ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਨਾਲ ਸਬੰਧਤ ਹੋਵੇ |  ਪੁਲਿਸ ਵਲੋਂ ਵੀ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |  
ਤੁਹਾਨੂੰ ਦੱਸ ਦਈਏ ਕਿ ਲਖਬੀਰ ਨੇ ਇੱਕ ਦਿਨ ਪਹਿਲਾਂ ਹੀ ਬਾਣਾ ਪਾਇਆ ਸੀ ਅਤੇ ਉਸ ਨੇ ਮੋਇਆਂ ਦੀ ਮੰਡੀ ਵਾਲਾ ਜਥੇ ਦੇ ਸਿੰਘਾਂ ਨੂੰ  ਬੇਨਤੀ ਕੀਤੀ ਸੀ ਕਿ ਉਹ ਸੇਵਾ ਕਰਨੀ ਚਾਹੁੰਦਾ ਹੈ |
ਨਿਹੰਗ ਮਨਜੀਤ ਸਿੰਘ ਨੇ ਕਿ ਇਸ ਘਟਨਾ ਸਮੇ ਲਖਬੀਰ ਨੇ ਜਰਦਾ ਵੀ ਲਗਾਇਆ ਹੋਇਆ ਸੀ | ਉਨ੍ਹਾਂ ਭਾਵੁਕ ਹੁੰਦਾ ਕਿਹਾ ਕਿ ਜੇਕਰ ਅਸੀਂ ਗੁਰੂ ਸਾਹਿਬ ਦੀ ਸੇਵਾ ਨਹੀਂ ਕਰ ਸਕਦੇ ਤਾਂ ਅਜਿਹੀ ਜ਼ਿਮੇਵਾਰੀ ਵੀ ਨਹੀਂ ਲੈਣੀ ਚਾਹੀਦੀ | ਉਨ੍ਹਾਂ ਦੇਸ਼ ਦੁਨੀਆਂ ਵਿਚ ਵਸਦੀ ਸੰਗਤ ਅਤੇ ਪ੍ਰਸ਼ਾਸਨ ਨੂੰ  ਬੇਨਤੀ ਕੀਤੀ ਕਿ ਇਸ ਘਟਨਾ ਨੂੰ  ਕਿਸਾਨੀ ਅੰਦੋਲਨ ਨਾਲ ਨਾ ਜੋੜਿਆ ਜਾਵੇ | ਇਹ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ ਸੀ ਜਿਸ ਵਿਚ ਮੁਲਜ਼ਮ ਨੂੰ  ਮੌਕੇ 'ਤੇ ਸਜ਼ਾ ਦੇ ਦਿੱਤੀ ਗਈ ਹੈ |