'ਲੀਡਰਾਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਹੁਣ ਅੱਗੇ ਆ ਕੇ ਲੋਕ ਭਲਾਈ ਦੇ ਕੰਮ ਕਰਾਂਗੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਦੇ ਮੰਤਰੀ ਹਨ 13 ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਕਰਨਗੇ ਹੱਲ

Navjot Kaur Sidhu

 

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੱਜ ਗੋਲਡਨ ਐਵੇਨਿਊ ਵਿੱਚ ਸ਼ਿਰਕਤ ਕੀਤੀ। ਇਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿ ਜੋ ਅੱਜ ਦੇ ਮੰਤਰੀ ਹਨ ਉਹ 13 ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ।

 

 

 

ਸਾਰੇ ਮੰਤਰੀਆਂ ਨੇ ਇਹਨਾਂ ਮੁੱਦਿਆਂ ਨੂੰ ਮੰਨਿਆਂ ਹੈ। ਇਸ ਲਈ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ ਗਿਆ ਕਿਉਂਕਿ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਉਹਨਾਂ ਦੀ ਮੌਜੂਦਗੀ ਵਿਚ ਇਹ 13 ਮਾਮਲੇ ਹੱਲ ਨਹੀਂ ਹੋਣਗੇ। ਇਸ ਲਈ ਹੀ ਇੰਨੇ ਵੱਡੇ ਸਿਆਸਤਦਾਨ ਨੂੰ ਸਾਈਡ 'ਤੇ ਕੀਤਾ ਗਿਆ।

 

 

ਉਹਨਾਂ ਪਤੀ ਸਿੱਧੂ ਦੇ ਪਾਕਿਸਤਾਨ ਦੌਰੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਨਵਜੋਤ ਸਿੱਧੂ ਇਕ ਹੀ ਵਾਰ ਪਾਕਿਸਤਾਨ ਗਏ ਸਨ। ਕਰਤਾਰਪੁਰ ਲਾਂਘਾ ਖੁੱਲ੍ਹਣ ਤੇ ਇਮਰਾਨ ਖਾਨ ਨੂੰ ਜੱਫੀ ਪਾਈ। ਉਸ ਤੋਂ ਬਾਅਦ ਉਹ ਪਾਕਿ ਨਹੀਂ ਗਏ ਅਤੇ ਨਾ ਹੀ ਉਥੋਂ ਕੁੱਝ ਲੈ ਕੇ ਆਏ।

 

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕਿਤੇ ਨਾ ਕਿਤੇ ਕਾਂਗਰਸੀ ਲੀਡਰਾਂ ਨੂੰ ਕੰਮ ਕਰਨ ਦੀ ਮੌਕਾ ਨਹੀਂ ਮਿਲਿਆ। ਜਿਸ ਨਾਲ ਲੋਕਾਂ ਨੂੰ ਉਹਨਾਂ 'ਤੇ ਵਿਸ਼ਵਾਸ਼ ਨਹੀਂ ਰਿਹਾ ਪਰ ਹੁਣ ਕੋਸ਼ਿਸ਼ ਕੀਤੀ ਜਾਵੇਗੀ ਅੱਗੇ ਆ ਕੇ ਲੋਕ ਭਲਾਈ ਦੇ ਕੰਮ ਕੀਤੇ ਜਾਣ। 

 

ਨਵਜੋਤ ਕੌਰ ਸਿੱਧੂ ਨੇ ਬਾਦਲਾਂ ਨੂੰ ਵੀ ਖੁੱਲ੍ਹਾ ਚੈਲੰਜ ਦਿੱਤਾ ਹੈ ਕਿ ਚਾਹੇ ਬੈਂਕ ਬਕਾਇਆ ਚੈੱਕ ਕਰ ਲਵੋ ਚਾਹੇ ਇਨਕਮ ਟੈਕਸ ਦੀ ਰੇਡ ਮਰਾਵਾ ਦਿਓ ਤੇ ਵੇਖ ਲਵੋ ਨਵਜੋਤ ਸਿੱਧੂ ਨੇ ਕੀ ਕਮਾਈ ਕੀਤੀ ਹੈ। 

 

 ਬੀਬੀ  ਸਿੱਧੂ ਨੇ ਕਿਹਾ ਕਿ  ਗੁਰਦਾਸਪੁਰ ਵਿਚ ਲੋਕਾਂ ਨੇ ਵੱਡੇ-ਵੱਡੇ ਕੜਾਹੇ ਵਿਖਾਏ। ਜਿਹਨਾਂ ਵਿਚ ਸੋਨਾ ਪਿਘਲਦਾ। ਲੋਕਾਂ ਨੇ ਦੱਸਿਆ ਕਿ ਇਹ ਸੋਨਾ ਬਾਰਡਰ ਪਾਰੋਂ ਆਉਂਦਾ ਹੈ ਤੇ ਇਥੋਂ ਦੀ ਮੋਹਰ ਲੱਗੀ ਹੁੰਦੀ ਹੈ। ਉਹੀ ਸੋਨਾ ਇਹਨਾਂ ਵੱਡੇ ਵੱਡੇ ਕੜਾਹਿਆਂ ਵਿਚ ਪਿਘਲਾਇਆ ਜਾਂਦਾ। ਹਜੇ ਤੱਕ ਅਸੀਂ  ਸੋਨਾ ਲਿਆਉਣ ਵਾਲਿਆਂ ਨੂੰ ਨਹੀਂ ਫੜ ਨਹੀਂ ਸਕੇ। ਇਨਸਾਨ ਇਹੀ ਸੋਚਦਾ ਹੈ ਉਸਦੇ ਸੂਬੇ ਦਾ ਭਲਾ ਹੋਵੇ। ਕੇਂਦਰ ਸਰਕਾਰ ਤੋਂ ਅਲੱਗ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਰਾਜ ਸਰਕਾਰ ਤੇ ਕੇਂਦਰ ਸਰਕਾਰ ਸਾਥ ਚੱਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ।